Htv Punjabi
Punjab Video

ਸਿਲੰਡਰ ਸਪਲਾਈ ਨੂੰ ਲੈਕੇ ਆਈ ਵੱਡੀ ਖ਼ਬਰ

ਅਗਲੇ ਹਫਤੇ ਤੋਂ ਪਹਿਲਾਂ ਵਾਂਗ ਲੋਕਾਂ ਨੂੰ ਮਿਲਣਗੇ ਡੋਮੈਸਟਿਕ ਸਿਲੰਡਰ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਬਿਆਨ
ਕਮਰਸ਼ੀਅਲ ਸਿਲੰਡਰ 50% ਤੱਕ ਦੇਣ ਲਈ ਗਾਈਡਲਾਈਨਜ ਜਾਰੀ
ਦੂਜੇ ਪਾਸੇ ਇੰਡਸਟਰੀ ਪਰੇਸ਼ਾਨ ਕਿਹਾ ਲੇਬਰ ਦੀ ਘਾਟ 70% ਕੰਮ ਪ੍ਰਭਾਵਿਤ
ਗੈਸ ਸਿਲੰਡਰਾਂ ਦੀ ਕਿੱਲਤ ਦੇ ਕਾਰਨ ਜਿੱਥੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉੱਥੇ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਦੀ ਗਾਈਡਲਾਈਨਸ ਦੇ ਮੁਤਾਬਿਕ ਅਗਲੇ ਹਫਤੇ ਤੋਂ ਪਹਿਲਾਂ ਵਾਂਗ ਹੀ ਲੋਕਾਂ ਨੂੰ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਜਾਵੇਗੀ। ਉਹਨਾਂ ਕਿਹਾ ਕਿ ਜਿੱਥੇ ਕੁਝ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪਰ ਇਸ ਦੇ ਨਾਲ ਹੀ ਕਮਰਸ਼ੀਅਲ ਸਪਲਾਈ ਵੀ 50% ਤੱਕ ਕਰ ਦਿੱਤੀ ਗਈ ਹੈ। ਤਾਂ ਕੀ ਕਾਰੋਬਾਰੀ ਨੂੰ ਕੋਈ ਦਿੱਕਤ ਨਾ ਹੋਵੇ ਉਹਨਾਂ ਕਿਹਾ ਕਿ ਇਸ ਦੇ ਲਈ ਵੱਖ-ਵੱਖ ਪੈਟਰੋਲੀਅਮ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਕੈਰੋਸੀਨ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਉਹਨਾਂ ਦੀ ਕੱਲ ਇੱਕ ਬੈਠਕ ਹੈ ਜਿਸ ਦੇ ਵਿੱਚ ਕੁਝ ਅਹਿਮ ਗੱਲਬਾਤ ਹੋਵੇਗੀ।

ਉਧਰ ਇੰਡਸਟਰੀਲਿਸਟ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਇੰਡਸਟਰੀ ਨੂੰ ਸਿਲਿੰਡਰ ਨਹੀਂ ਮਿਲੇ ਜਿਸ ਕਾਰਨ ਉਹਨਾਂ ਦੀ ਲੇਬਰ ਬਾਹਰ ਜਾ ਰਹੀ ਹੈ। ਅਤੇ ਕੁਝ ਲੋਕ ਘਰਾਂ ਨੂੰ ਜਾ ਰਹੇ ਨੇ ਜਿਸ ਕਾਰਨ ਉਹਨਾਂ ਦੇ ਕਾਰੋਬਾਰ ਤੇ ਵੱਡਾ ਅਸਰ ਪਵੇਗਾ ਉਹਨਾਂ ਕਿਹਾ ਕਿ ਇਸ ਬਾਬਤ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ। ਅਤੇ ਉਹਨਾਂ ਨੂੰ ਆਪਣੀ ਇਸ ਪਰੇਸ਼ਾਨੀ ਦੇ ਬਾਰੇ ਦੱਸਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਲੁਧਿਆਣਾ ਚ ਵੱਜੀ ਹੜ੍ਹ ਦੇ ਖਤਰੇ ਦੀ ਘੰਟੀ ?

htvteam

ਕੈਂਸਰ ਪੀੜਤ ਜਨਾਨੀ ਨਾਲ ਆਹ ਬੰਦੇ ਕੀ ਕਰ ਗਏ

htvteam

ਦਰਬਾਰ ਸਾਹਿਬ ਅੰਮ੍ਰਿਤਸਰ ਖੜ੍ਹ ਕੇ ਲੱਖਾ ਸਿਧਾਣਾ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੀਤਾ ਅਲਰਟ

htvteam

Leave a Comment