Htv Punjabi
Punjab

ਸੁਖਪਾਲ ਖਹਿਰਾ ਨੇ ਹਾਈਕੋਰਟ ‘ਚ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ

ਪੰਜਾਬ ਹਰਿਆਣਾ ਹਾਈਕੋਰਟ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਪਟੀਸ਼ਨ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨੋਟਿਸ ਜਾਰੀ ਕੀਤਾ ਹੈ। ਖਹਿਰਾ ਨੇ ਗ੍ਰਿਫਤਾਰੀ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਹੁਣ HC ਨੇ ED ਨੂੰ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕਰਨ ਦੀ ਲੋੜ ਬਾਰੇ ਪੁੱਛਿਆ ਹੈ। ਹਾਈਕੋਰਟ ‘ਚ ਸੁਖਪਾਲ ਖਹਿਰਾ ਨੇ ਦਲੀਲ ਦਿੱਤੀ ਕਿ ਜਦੋਂ ਵੀ ਈਡੀ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ, ਉਹ ਉੱਥੇ ਗਏ। ਖਹਿਰਾ ਨੇ ਕਦੇ ਵੀ ਈਡੀ ਦੇ ਸੰਮਨ ਦੀ ਉਲੰਘਣਾ ਨਹੀਂ ਕੀਤੀ। ਜਦੋਂ ਉਹ 11ਵੀਂ ਵਾਰ ਪੇਸ਼ੀ ਲਈ ਗਿਆ ਤਾਂ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਖਹਿਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਈਡੀ ਨੇ 7 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਤੋਂ ਬਾਅਦ ਖਹਿਰਾ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਇੱਥੇ ਹੋਰ ਰਿਮਾਂਡ ਦੀ ਮੰਗ ਕਰ ਰਹੀ ਸੀ ਪਰ ਅਦਾਲਤ ਨੇ ਖਹਿਰਾ ਨੂੰ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ। ਹਾਲਾਂਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Related posts

ਮਾਮੂਲੀ ਤਕਰਾਰ ਤੋਂ ਬਾਅਦ ਘਰ ਤੇ 2 ਦਰਜਨ ਲੋਕਾਂ ਨੇ ਕਰਤਾ ਹਮਲਾ, ਸ਼ਿਕਾਇਤ ਲੈ ਕੇ ਥਾਣੇ ਗਏ ਤਾਂ ਵਾਪਸ ਆ ਕੇ ਨਿਕਲ ਗਈਆਂ ਚੀਕਾਂ

Htv Punjabi

ਕੋਠੇ ‘ਤੇ ਵੈਦ ਬਣਾ ਰਿਹਾ ਸੀ ਚੋਰੀ-ਚੋਰੀ ਘੜਾ ਤੋੜ ਫਾਰਮੂਲਾ; ਦੇਖੋ ਵੀਡੀਓ

htvteam

ਆਹ ਦੇਖਲੋ ਕਦੇ -ਕਦੇ ਐਵੇ ਵੀ ਹੋ ਜਾਂਦਾ ਚੰਗੇ ਭਲਿਆਂ ਨਾਲ

htvteam