
ਦਿੱਲੀ ਦੀ ਹਿੱਕ ਤੇ ਬੈਠੇ ਤੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਚ ਰੋਜ਼ਾਨਾ ਹੀ ਵੱਖ ਵੱਖ ਵਰਗਾਂ ਦੇ ਲੋਕ ਆਪਣਾ ਸਮਰਥਨ ਜਤਾਉਣ ਪਹੁੰਚ ਰਹੇ ਹਨ ਜਿਸ ਦੇ ਚੱਲਦੇ ਸਵੇਰੇ ਹੱਡ ਚੀਰਦੀ ਸਰਦੀ ਦੇ ਵੇਲੇ ਅੰਮ੍ਰਿਤਸਰ ਤੋਂ ਕਰੀਬ ਦੋ ਸੌ ਬਾਈਕ ਰਾਈਡ ਦਿੱਲੀ ਨੂੰ ਰਵਾਨਾ ਹੋਏ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਚਾਹੇ ਸੰਘਣੀ ਧੁੰਦ ਹੈ ਲੇਕਿਨ ਉਨ੍ਹਾਂ ਦਾ ਜਜ਼ਬਾ ਹੈ ਕਿ ਉਹ ਕਿਸਾਨਾਂ ਦਾ ਸਮਰਥਨ ਲਈ ਉਨ੍ਹਾਂ ਦੇ ਨਾਲ ਖਡ਼੍ਹਨਗੇ ਇਸ ਲਈ ਉਹ ਅੰਮ੍ਰਿਤਸਰ ਤੋਂ ਸਵੇਰੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਦਿੱਲੀ ਲਈ ਰਵਾਨਾ ਹੋਏ ਗੱਲਬਾਤ ਕਰਦਿਆਂ ਬਾਈਕ ਰਾਈਡਰਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਾਂ ਸਮੇਤ ਘਰੋਂ ਨਿਕਲੇ ਹਨ ਅਤੇ ਸਾਲ ਦਾ ਆਖਰੀ ਦਿਨ ਅਤੇ ਨਵੇਂ ਸਾਲ ਦਾ ਪਹਿਲਾ ਦਿਨ ਉਹ ਦਿੱਲੀ ਜਾ ਕੇ ਕਿਸਾਨਾਂ ਦੇ ਨਾਲ ਬੈਠ ਕੇ ਮਨਾਉਣਗੇ ਅਤੇ ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤਕ ਛੇਤੀ ਬਿੱਲ ਪੂਰੀ ਤਰ੍ਹਾਂ ਰੱਦ ਨਹੀਂ ਹੁੰਦੇ ਓਨੀ ਦੇਰ ਤਕ ਉਹ ਕਿਸਾਨਾਂ ਦੇ ਨਾਲ ਆਪਣੇ ਸਮਰਥਨ ਜਤਾਉਂਦੇ ਰਹਿਣਗੇ
