Htv Punjabi
Punjab

 ਕਿਸਾਨ ਅੰਦੋਲਨ ਦਾ 36ਵਾਂ ਦਿਨ, ਹੁਣ 4 ਜਨਵਰੀ ‘ਤੇ ਨਜ਼ਰਾਂ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ਼ ਬਣਾਏ 3 ਕਾਲੇ ਕਾਨੂੰਨਾਂ ਖਿਲਾਫ਼ ਪਿਛਲੇ ਲੰਮੇ ਸਮੇਂ ਤੋਂ ਸ਼ੰਘਰਸ਼ ਵਿੱਚ ਲੱਗੇ ਹੋਏ ਨੇ। ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਬਾਡਰਾਂ ਉੱਤੇ ਡਟੇ ਹੋਏ ਹਨ। ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 6 ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਰਹੀ ਜਿਸਤੋਂ ਕਿਸਾਨ ਕਾਫੀ ਨਿਰਾਸ਼ ਨਜਰ ਆਏ ਭਾਂਵੇ ਕੇਂਦਰ ਸਰਕਾਰ ਨੇ ਕਿਸਾਨਾਂ ਦੇ 2 ਬਿਲ ਜਿਹਨਾਂ ਵਿੱਚ ਪਰਾਲੀ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਲਈ ਰਾਜੀ ਹੋ ਗਈ ਹੈ ਪਰ ਕਿਸਾਨ ਆਪਣੇ ਖਿਲਾਫ ਬਣਾਏ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਬੇਜਿੱਦ ਹਨ। ਦਿੱਲੀ ਦੇ ਵਿਗਿਆਨ ਭਵਨ ਵਿਚ ਹੋਈ ਕਿਸਾਨਾਂ ਅਤੇ ਕੇਂਦਰ ਸਰਕਾਰ ਵਿੱਚ ਹੋਈ 6 ਵੇਂ ਦੌਰ ਦੀ ਮੀਟਿੰਗ ਦੇ ਹਰਪਲ ਦੀ ਅਪਡੇਟ ਦੀ ਜਾਣਕਾਰੀ ਲੈਣ ਲਈ ਕਿਸਾਨਾਂ ਨੇ ਜਿੱਥੇ ਜਿੱਥੇ ਰੋਸ਼ ਵਜੋਂ ਧਰਨੇ ਲਗਾਏ ਹੋਏ ਹਨ ਉੱਥੇ ਹੀ ਠੰਡੀ ਹੱਡ ਚੀਰਵੀਂ ਠੰਡ ਵਿੱਚ ਕਿਸਾਨਾਂ ਨੇ ਟੈਲੀਵਿਜ਼ਨ ਟਰਾਲੀਆਂ ਵਿੱਚ ਬੈਠ ਕੇ ਲਈ। ਇਸੇ ਤਹਿਤ ਜਿਲਾ ਨਵਾਂਸ਼ਹਿਰ ਦੇ ਫਗਵਾੜਾ–ਰੋਪੜ ਨੈਸ਼ਨਲ ਹਾਈਵੇਅ ਉੱਤੇ ਬਹਿਰਾਮ ਟੋਲ ਪਲਾਜੇ ਉੱਤੇ ਚੱਲ ਰਹੇ ਧਰਨੇ ਤੇ ਬੈਠੇ ਕਿਸਾਨ ਜੋ ਇਹ ਠੰਡ ਦੀਆਂ ਰਾਤਾਂ ਟੋਲ ਪਲਾਜਾ ਉੱਤੇ ਹੀ ਇੱਕ ਟਰਾਲੀ ਵਿੱਚ ਸੌਂ ਕੇ ਬਿਤਾ ਰਹੇ ਹਨ। ਕਿਸਾਨਾਂ ਨੇ ਉਸ ਟਰਾਲੀ ਵਿੱਚ ਇੱਕ LED ਅਤੇ ਡਿਸ਼ ਲਗਾਈ ਹੋਈ ਹੈ ਉਸ ਟਰਾਲੀ ਵਿੱਚ ਬੈਠ ਕੇ ਅਤੇ ਕਈ ਕਿਸਾਨਾਂ ਨੇ ਖੜ ਕੇ ਹੀ LED ਉੱਤੇ ਚੱਲੀ ਸਾਰੀ ਅੱਜ ਦੀ ਮੀਟਿੰਗ ਸੰਬੰਧੀ ਜਾਰੀ ਅਪਡੇਟ ਹਾਂਸਿਲ ਕੀਤੀ। ਦੀ ਮੀਟਿੰਗ ਵੀ ਬੇਸਿੱਟਾ ਰਹਿਣ ਤੇ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ।


ਮੀਟਿੰਗ ਸਮਾਪਤ ਹੋਣ ਤੋਂ ਬਾਅਦ ਕਿਸਾਨਾਂ ਨੇ ਮੀਡੀਆ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਨੀਅਤ ਹੀ ਨਹੀਂ ਹੈ ਕਿ ਕਿਸਾਨਾਂ ਦੇ ਮਸਲੇ ਰੱਦ ਕਰੇ। ਉਹਨਾਂ ਇਹ ਵੀ ਕਿਹਾ ਕਿ ਭਾਵੇਂ ਕੇਂਦਰ ਨੇ ਕਿਸਾਨਾਂ ਦੀਆਂ ਸਿਰਫ ਦੋ ਹੀ ਮੰਗਾਂ ਹੀ ਮੰਨੀਆਂ ਹਨ ਪਰ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਕਿ ਕੇਂਦਰ ਸਰਕਾਰ ਇਹ ਤਿੰਨੋਂ ਕਾਲੇ ਕਾਨੂੰਨ ਰੱਦ ਕਰੇ।ਕਿਸਾਨਾਂ ਨੇ ਕੇਂਦਰ ਅੱਗੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਠੰਡ ਨੂੰ ਵੇਖਦਿਆਂ ਕਿਉਂਕਿ ਭਾਰੀ ਠੰਡ ਵਿੱਚ ਮਹਿਲਾਵਾਂ, ਬਜੁਰਗ ਅਤੇ ਬੱਚੇ ਬੈਠੇ ਹੋਏ ਹਨ ਅਤੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਦੇਖਦਿਆਂ ਇਹ ਕਾਲੇ ਕਾਨੂੰਨ ਸਰਕਾਰ ਤੁਰੰਤ ਰੱਦ ਕਰੇ ਇਸਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜੋ 7 ਵੇਂ ਦੌਰ ਦੀ ਮੀਟਿੰਗ ਜੋ 4 ਜਨਵਰੀ 2021 ਨੂੰ ਸਰਕਾਰ ਨੇ ਰੱਖੀ ਉਸ ਵਿੱਚ ਵੀ ਕੋਈ ਵੱਡੀ ਆਸ ਨਹੀਂ ਨਜਰ ਆ ਰਹੀ ।

Related posts

ਗਰੀਬ ਮਾਤੜ ਬੰਦੇ ਖੁੱਲ੍ਹੀ ਕਿਸਮਤ ਹੋਈ ਬੰਦ ? ਨਿਕਲੀ ਲਾਟਰੀ ਫਾਇਦਾ ਕੋਈ ਨਹੀਂ

htvteam

ਕਰਫਿਊ ਦੌਰਾਨ ਆਪਦੀ ਜ਼ਨਾਨੀ ਤੋਂ ਅੱਕਿਆ ਪਤੀ ਪਿਆ ਦੂਜੀ ਜਨਾਨੀ ਦੇ ਚੱਕਰ ‘ਚ ਫੇਰ ਪਹਿਲੀਂ ਨਾਲ ਕਰ ਬੈਠਾ ਪੁੱਠਾ ਕੰਮ !

Htv Punjabi

ਕਣਕ ਦੇਣ ਬਹਾਨੇ ਸਰਪੰਚ ਕਰਦਾ ਸੀ ਅਜਿਹੀ ਮੰਗ; ਪਿੰਡ ਵਾਲਿਆਂ ਨੇ ਲਗਾਏ ਹੈਰਾਨ ਕਰਨ ਵਾਲੇ ਦੋਸ਼

htvteam