Htv Punjabi
Punjab Religion

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਵਿਸ਼ਾਲ ਨਗਰ ਕੀਰਤਨ

ਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 355ਵਾਂ ਪ੍ਰਕਾਸ਼ ਪੁਰਬ ਦੇ ਮੌਕੇ ਨਾਭਾ ਵਿਖੇ ਵਿਸ਼ਾਲ ਨਗਰ ਕੀਰਤਨ ਡੇਰਾ ਬਾਬਾ ਅਜਾਪਾਲ ਘੋਡ਼ਿਆਂਵਾਲਾ ਸਾਹਿਬ ਤੋਂ ਰਵਾਨਾ ਹੋਇਆ। ਇਸ ਮੌਕੇ ਤੇ ਜਿਥੇ ਪਾਲਕੀ ਸਾਹਿਬ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਉੱਥੇ ਗੱਤਕਾ ਪਾਰਟੀ ਵੱਲੋਂ ਆਪਣੇ ਜੌਹਰ ਵਿਖਾਏ ਗਏ। ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜੋ ਬੀਤੇ ਸਮੇਂ ਦੌਰਾਨ ਮੁਗਲਾਂ ਨੇ ਪੰਜਾਬ ਤੇ ਅੱਤਿਆਚਾਰ ਕੀਤੇ ਸੀ ਉਹੀ ਹੁਣ ਕੇਂਦਰ ਸਰਕਾਰ ਕਰ ਰਹੀ ਹੈ। ਬਡੂੰਗਰ ਨੇ ਕਿਹਾ ਕਿ ਕਿਸਾਨਾਂ ਦਾ ਜੋ ਧਰਨਾ ਪੂਰੇ ਦੇਸ਼ ਵਿਆਪੀ ਚੱਲ ਰਿਹਾ ਹੈ ਉਸ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ, ਕੇਂਦਰ ਸਰਕਾਰ ਜੋ ਕਿਸਾਨਾਂ ਤੇ ਜ਼ੁਲਮ ਢਾਹ ਰਹੇ ਇਹ ਬਾਹਰਲੇ ਬੰਦੇ ਨੇ ਪੰਜਾਬ ਦੇ ਨੇ ਪੰਜਾਬ ਦੀ ਮਿੱਟੀ ਦੇ ਹੀ ਬਣੀ ਹੋਏ ਨੇ। ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਜੋ ਪੁਰਾਤਨ ਮੰਦਰ ਹੈ ਸੋਮਨਾਥ ਦਾ ਉਸ ਦਾ ਵੀ ਪ੍ਰਧਾਨ ਬਣਾ ਦਿੱਤਾ ਜਦੋਂ ਕਿ ਉਹ ਇਕ ਧਾਰਮਿਕ ਸੰਸਥਾ ਹੈ। ਜਦੋਂਕਿ ਮੋਦੀ ਸਾਬ੍ਹ ਦੇ ਮਨ ਵਿੱਚ ਨਮਰਤਾ, ਲੱਖਾਂ ਲੋਕਾਂ ਦੇ ਲਈ ਪਿਆਰ ਹੋਣਾ ਚਾਹੀਦਾ ਜਦੋਂਕਿ ਇਕ ਬਹੁਤ ਵੱਡੇ ਮੰਦਰ ਜੋ ਪ੍ਰਾਚੀਨ ਮੰਦਿਰ ਹੈ ਉਸ ਦਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਨੂੰ ਛੇਤੀ ਹੀ ਕਿਸਾਨੀ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

ਨਾਭਾ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਸੈਂਕਡ਼ਿਆਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਨਗਰ ਕੀਰਤਨ ਵਿੱਚ ਜਿੱਥੇ ਗੱਤਕਾ ਪਾਰਟੀ ਨੇ ਆਪਣੇ ਜੌਹਰ ਵਿਖਾਏ ਉੱਥੇ ਹੀ ਥਾਂ-ਥਾਂ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਦੀ ਹੁੰਦੇ ਹੋਏ ਸ਼ਾਮ ਨੂੰ ਗੁਰੂਘਰ ਵਿਖੇ ਸਮਾਪਤ ਹੋਵੇਗਾ।

ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕਿਸਾਨਾਂ ਦਾ ਜੋ ਧਰਨਾ ਪੂਰੇ ਦੇਸ਼ ਵਿਆਪੀ ਚੱਲ ਰਿਹਾ ਹੈ। ਉਸ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ, ਕੇਂਦਰ ਸਰਕਾਰ ਜੋ ਕਿਸਾਨਾਂ ਤੇ ਜ਼ੁਲਮ ਢਾਹ ਰਹੇ ਇਹ ਬਾਹਰਲੇ ਬੰਦੇ ਨੇ ਪੰਜਾਬ ਦੇ ਨੇ ਪੰਜਾਬ ਦੀ ਮਿੱਟੀ ਦੀ ਹੀ ਬਣੀ ਹੋਏ ਨੇ। ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮੋਦੀ ਨੂੰ ਜੋ ਪੁਰਾਤਨ ਮੰਦਰ ਹੈ ਸੋਮਨਾਥ ਦਾ ਉਸ ਦਾ ਵੀ ਪ੍ਰਧਾਨ ਬਣਾ ਦਿੱਤਾ ਜਦੋਂ ਕਿ ਉਹ ਇਕ ਧਾਰਮਿਕ ਸੰਸਥਾ ਹੈ ਜਦੋਂਕਿ ਮੋਦੀ ਸਾਬ੍ਹ ਦੇ ਮਨ ਵਿੱਚ ਨਮਰਤਾ ਲੱਖਾਂ ਲੋਕਾਂ ਦੇ ਲਈ ਪਿਆਰ ਹੋਣਾ ਚਾਹੀਦਾ। ਜਦੋਂਕਿ ਇਕ ਬਹੁਤ ਵੱਡੇ ਜੋ ਪ੍ਰਾਚੀਨ ਮੰਦਿਰ ਹੈ ਉਸ ਦਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਨੂੰ ਛੇਤੀ ਹੀ ਕਿਸਾਨੀ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਪ੍ਰਕਾਸ਼ ਪੁਰਬ ਮਨਾ ਰਿਹਾ ਹਾਂ ਉਹ ਸਾਰੀ ਦੇਸ਼ਾਂ ਵਿਦੇਸ਼ਾਂ ਵਿਚ ਮਨਾਇਆ ਜਾ ਰਿਹਾ ਹੈ ਅਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਕਿਸਾਨੀ ਸੰਘਰਸ਼ ਤੇ ਬੋਲਦਿਆਂ ਟੌਹੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਦੇ ਹਰ ਇਕ ਬਾਰਡਰ ਤੇ ਵਧੀਆ ਪ੍ਰਬੰਧ ਕੀਤੇ ਗਏ ਹਨ ਚਾਹੇ ਉਹ ਰੈਣ ਬਸੇਰਾ ਹੋਵੇ ਚਾਹੇ ਪਖਾਨੇ ਹੁਣ ਸ਼੍ਰੋਮਣੀ ਕਮੇਟੀ ਹਰ ਮੱਦਦ ਕਰ ਰਹੀ ਹੈ।

ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਕਿਹਾ ਕਿ ਜੋ ਅੱਜ ਵਿਸ਼ਾਲ ਨਗਰ ਕੀਰਤਨ ਕੱਢੇ ਜਾ ਰਹੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਗਿਆ ਹੈ ਅਤੇ ਅਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਧਾਈ ਦਿੰਦੀ ਹਾਂ।

Related posts

ਚਾਹ ਨਾਲ ਆਹ ਹਰੇ ਹਰੇ ਬੀਜ ਖਾਓ ਵਧੇ ਗਦੂਦਾਂ ਦੀ ਟੈਂਸ਼ਨ ਮੁਕਾਓ

htvteam

ਹਰ ਤਰ੍ਹਾਂ ਦੀ ਜਾਮ ਛਾਤੀ ਤੇਂ ਸੁੱਕੀ ਖੰਘ ਇਕ ਕੱਪ ਨਾਲ ਸੈੱਟ

htvteam

140 ਸਵਾਰੀਆਂ ਨਾਲ ਭਰੀ ਪਲਟੀ PRTC ਬੱਸ ਮਾਮਲੇ ਚ ਵੱਡਾ ਖੁਲਾਸਾ ?

htvteam