Htv Punjabi
Punjab

ਹਸਪਤਾਲ ਤੋਂ ਬੱਚਾ ਚੋਰੀ ਕਰਨ ਦਾ ਮਾਮਲਾ: ਕਿਰਾਈ ਦੀ ਕੁੱਖ ਤੋਂ ਲੈ ਕੇ ਗੰਦੇ ਕੰਮਾਂ ਨੂੰ ਅਨਜਾਮ ਦਿੰਦੀ ਸੀ ਮੁਲਜ਼ਮ

ਜਲੰਧਰ ਦੇ ਸਿਵਿਲ ਹਸਪਤਾਲ ‘ਚ ਬੱਚੇ ਨੂੰ ਚੋਰੀ ਕਰਨ ਦੇ ਜ਼ੁਰਮ ‘ਚ ਫੜੀ ਦਵਿੰਦਰਜੀਤ ਕੌਰ ਨੇ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਕਿਰਾਏ ਦੀ ਕੁੱਖ ਦਿਵਾਉਣ ਤੋਂ ਬਿਨ੍ਹਾਂ ਐੱਗ ਡੋਨੇਟ ਕਰਵਾਉਣ ਦਾ ਕੰਮ ਵੀ ਕਰਦੀ ਸੀ। ਕਰੋਨਾ ਦੇ ਕਾਰਨ ਉਸ ਦਾ ਇਹ ਕੰਮ ਬੰਦ ਪਿਆ ਸੀ, ਜਿਸ ਤੋਂ ਬਾਅਦ ਉਸ ਨੇ ਬੱਚਿਆਂ ਨੂੰ ਚੋਰੀ ਕਰਕੇ ਮੁਨਾਫਾ ਕਮਾਉਣ ਦਾ ਮਨ ਬਣਾਇਆ ਸੀ, ਪਰ ਉਹ ਪਹਿਲੇ ਹੀ ਕੇਸ ‘ਚ ਪੁਲਿਸ ਦੇ ਹੱਥੇ ਚੜ੍ਹ ਗਈ।

ਦਵਿੰਦਰਜੀਤ ਕੌਰ ਦੇ ਸੰਬੰਧ ਐਨਆਰਆਈ ਤੇ ਵੱਡੇ ਲੋਕਾਂ ਤੱਕ ਪਹੁੰਚਣ ਲੱਗੇ ਸਨ ,, ਜਿਹਨਾਂ ਦੇ ਬੱਚਾ ਨਹੀਂ ਹੁੰਦਾ ਸੀ ਪਰ ਉਹ ਬੱਚੇ ਚਾਹੁੰਦੇ ਸਨ। ਇਸ ਕੰਮ ਲਈ ਉਸ ਨੂੰ ਚਾਰ ਲੱਖ ਰੁਪਏ ਤੱਕ ਮਿਲ ਸਕਦੇ ਸਨ। ਕਰੋਨਾ ਕਰਕੇ ਉਸ ਦਾ ਪੁਰਾਣਾ ਕੰਮ ਮੰਦਾ ਹੋਣ ਦੇ ਕਾਰਨ ਉਸ ਨੇ ਇਸ ਰਸਤੇ ‘ਤੇ ਚੱਲਣਾ ਸਹੀ ਸਮਝਿਆ।

ਦਵਿੰਦਰ ਨੇ ਇਸ ਕੰਮ ‘ਚ ਸਿਵਿਲ ਹਸਪਤਾਲ ਦੀ ਨਰਸ ਨੂੰ ਨਾਲ ਜੋੜ ਲਿਆ, ਜਿਸ ਤੋਂ ਬਾਅਦ ਇਕ ਖੁਸ਼ਬੂ ਨਾਮ ਦੀ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਇਸ ਦੀ ਖਬਰ ਨਰਸ ਨੇ ਦਵਿੰਦਰ ਨੂੰ ਦਿੱਤੀ। ਜਿਵੇਂ ਹੀ ਦਵਿੰਦਰ ਬੱਚਾ ਲੈ ਕੇ ਆਪਣੇ ਘਰ ਗਈ ਤਾਂ ਪੁਲਿਸ ਨੇ ਉਸਨੂੰ ਘਰੇ ਹੀ ਫੜ੍ਹ ਲਿਆ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ! ਬਾਬਾ ਫਰੀਦ ਯੂਨੀਵਰਸਿਟੀ ਨੇ ਜਾਰੀ ਕੀਤੀਆਂ ਵੱਡੀਆਂ ਹਿਦਾਇਤਾਂ!

Htv Punjabi

ਲਓ ਜੀ ਬਣ ਗਈ ਆਹ ਕੰਮ ਦੀ ਪੱਕੀ ਮਸ਼ੀਨ

htvteam

ਸਿੰਘ ਸਾਬ੍ਹ ਨੂੰ ਕੰਗਣਾ ਰਣੌਤ ‘ਤੇ ਚੜ੍ਹਿਆ ਹਰਖ

htvteam