Htv Punjabi
Punjab

ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ! ਬਾਬਾ ਫਰੀਦ ਯੂਨੀਵਰਸਿਟੀ ਨੇ ਜਾਰੀ ਕੀਤੀਆਂ ਵੱਡੀਆਂ ਹਿਦਾਇਤਾਂ!

ਪਟਿਆਲਾ : ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਅਤੇ ਬੀਡੀਐਸ ਕੋਰਸ ਦੇ ਲਈ ਕਾਊਂਸਲਿੰਗ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ l ਹੁਣ ਤੱਕ ਕਿਸੀ ਵੀ ਵਿਦਿਆਰਥੀ ਜਾਂ ਵਿਦਿਆਰਥਣ ਦੀ ਫੀਸ ਵਾਪਸ ਨਹੀਂ ਕੀਤੀ ਗਈ ਹੈ l ਨਿੱਜੀ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਸੀਟ ਬਦਲਣ ਜਾਂ ਸੀਟ ਛੱਡਣ ਵਾਲੇ ਵਿਦਿਆਰਥੀਆਂ ਨੂੰ ਫੀਸ ਵਾਪਸ ਕਰਨੀ ਹੁੰਦੀ ਹੈ l ਫੀਸ ਵਾਪਸ ਨਾ ਹੋਣ ‘ਤੇ ਦੁਖੀ ਵਿਦਿਆਰਥੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਿੱਚ ਸ਼ਿਕਾਇਤ ਕੀਤੀ ਸੀ l ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਸ਼ਿਕਾਇਤ ‘ਤੇ ਸਖਤੀ ਨਾਲ ਲੋਟਿਸ ਲੈਂਦੇ ਹੋਏ ਸੂਬੇ ਦੇ ਸਾਰੇ ਕਾਲਜਾਂ ਨੂੰ ਫੀਸ ਜਲਦੀ ਤੋਂ ਜਲਦੀ ਵਾਪਸ ਕਰਨ ਦੇ ਹੁਕਮ ਦਿੱਤੇ ਹਨ, ਤੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਸਿੱਧਾ ਕਾਲਜ ਦੇ ਪ੍ਰਿੰਸਿਪਲ ਕੋਲ ਜਾਣ ਅਤੇ ਫੀਸ ਵਾਪਸੀ ਦੇ ਮੁੱਦੇ ਤੇ ਗੱਲ ਕਰਨ l ਜੇਕਰ ਪ੍ਰਿੰਸਿਪਲ ਨਹੀਂ ਸੁਣਦਾ, ਤਾਂ ਇਸ ਦੀ ਸ਼ਿਕਾਇਤ ਯੂਨੀਵਰਸਿਟੀ ਨੂੰ ਕਰ ਸਕਦੇ ਹਨ। ਦੱਸ ਦਈਏ ਕਿ ਕਰੀਬ 1000 ਵਿਦਿਆਰਥੀ ਹਨ, ਜਿਨ੍ਹਾਂ ਦੀ ਐਡਮਿਸ਼ਨ ਦੂਸਰੇ ਕਾਲਜ ਵਿੱਚ ਹੋ ਗਈ ਹੈ। ਸੂਬੇ ਵਿੱਚ 5 ਸਰਕਾਰੀ ਤੇ 9 ਪ੍ਰਾਈਵੇਟ ਮੈਡੀਕਲ ਤੇ ਡੈਂਟਲ ਕਾਲਜ ਹਨ l ਯੂਨੀਵਰਸਿਟੀ ਨੇ ਚਿੱਠੀ ਜਾਰੀ ਕਰਕੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਨੂੰ ਵਿਦਿਆਰਥੀਆਂ ਦੀ ਟਿਊਸ਼ਨ ਫੀਸ ਜਾਰੀ ਕਰਨ ਲਈ ਕਿਹਾ ਹੈ l ਜੇਕਰ ਫੇਰ ਵੀ ਕੋਈ ਕਾਲਜ ਦੇ ਵਿਦਿਆਰਥੀ ਨੂੰ ਪਰੇਸ਼ਾਨ ਕਰਦਾ ਹੈ l ਅਜਿਹੇ ਵਿੱਚ ਕਾਲਜ ਦੇ ਬਾਰੇ ਸਿੱਧੇ ਸ਼ਿਕਾਇਤ ਕਰੋ, ਕਾਰਵਾਈ ਕੀਤੀ ਜਾਵੇਗੀ l

Related posts

ਘਰ ‘ਚ ਲਾਓ ਇਹ ਬੂਟਾ, ਸਰਦੀਆਂ ‘ਚ ਆਵੇਗਾ ਬਹੁਤ ਫਾਇਦਾ

htvteam

ਡਰਾਈਵਰ ਨੇ ਕੈਂਟਰ ਦੀ ਬਣਾਤੀ ਰੇਲ ? ਦੇਖੋ ਫਿਰ ਕਿਵੇਂ ਰਗੜੇ ਸੜਕਾਂ ‘ਤੇ ਜਾਂਦੇ ਲੋਕ

htvteam

ਪੰਜਾਬ ‘ਚ ਆ ਗਏ ਛੋਲੇ ਫਿਲਮ ਵਾਲੇ ਡਾ-ਕੂ ! ਆੜ੍ਹਤੀਆਂ ਦੀਆਂ ਦੁਕਾਨਾਂ ਕਰਤੀਆਂ ਖਾ-ਲੀ

htvteam

Leave a Comment