ਇੱਕ ਵਾਰ ਮੁੜ ਤੋਂ ਪੰਜਾਬ ਦੇ ਕਈ ਜਿਲਿਆਂ ਵਿੱਚ ਹੋ ਸਕਦੀ ਹੈ ਗਰਜ ਚਮਕ
ਆਉਣ ਵਾਲੀ 13 , 14 ਅਪ੍ਰੈਲ ਨੂੰ ਪੰਜਾਬ ਦੇ ਕਈ ਜਿਲਿਆਂ ਲਈ ਔਰੰਜ ਅਤੇ ਯੇਲੋ ਅਲਰਟ ਜਾਰੀ
ਪੰਜਾਬ ਭਰ ਦੇ ਵਿੱਚ ਮਈ ਮਹੀਨੇ ਅੰਦਰ ਮੌਸਮ ਦੇ ਵਿੱਚ ਕਾਫੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਕਿਤੇ ਕਿਤੇ ਹਲਕੀ ਗਰਜ ਦੇ ਨਾਲ ਛਿੱਟੇ ਵੀ ਪੈ ਸਕਦੇ ਨੇ। ਇਸ ਸੰਬੰਧੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਹੈ।
12 ਮਈ ਯਾਨੀ ਅੱਜ ਦੇ ਦਿਨ ਲਈ ਕਿਤੇ ਕਿਤੇ ਯੈਲੋ ਅਲਰਟ ਅਤੇ ਉਸ ਤੋਂ ਬਾਅਦ 13 ਅਤੇ 14 ਮਈ ਦੇ ਲਈ ਔਰੇਂਜ ਅਲਰਟ ਵੀ ਕੁਝ ਇਲਾਕਿਆਂ ਦੇ ਲਈ ਜਾਰੀ ਕੀਤਾ ਗਿਆ ਹੈ। ਹਾਲਾਂਕਿ ਇਹ ਬਾਰਿਸ਼ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪੈ ਸਕਦੀ ਹੈ ਪਰ ਤਾਪਮਾਨ ਜਰੂਰ ਇਸ ਦੌਰਾਨ ਘਟਨਾ ਦੇ ਆਸਾਰ ਹਨ। ਲੋਕਾਂ ਨੂੰ ਗਰਮੀ ਤੋਂ ਰਾਹਤ ਜਰੂਰ ਮਿਲ ਸਕਦੀ ਹੈ। ਡਾਕਟਰ ਕਿੰਗਰਾ ਦੇ ਮੁਤਾਬਿਕ ਕੱਲ ਦਾ ਲੁਧਿਆਣਾ ਦਾ ਦਿਨ ਦਾ ਤਾਪਮਾਨ 37 ਡਿਗਰੀ ਦੇ ਨੇੜੇ ਸੀ ਜੋ ਕਿ ਐਵਰੇਜ ਤੋਂ ਥੋੜਾ ਹੇਠਾਂ ਸੀ ਇਸੇ ਤਰ੍ਹਾਂ ਅੱਜ ਰਾਤ ਦਾ ਤਾਪਮਾਨ ਲਗਭਗ 25 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤਾਪਮਾਨ ਐਵਰੇਜ ਤੋਂ ਹੇਠਾਂ ਰਹਿਣ ਦੀ ਉਮੀਦ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
