Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ

ਪੰਜਾਬ ਦੇ ਵਿੱਚ ਲੋਹੜੀ ਤੱਕ ਰਹੇਗਾ ਧੁੰਦ ਦਾ ਅਸਰ
ਬੀਤੇ ਦਿਨੀ ਟੁੱਟੇ ਸੀ ਤਾਪਮਾਨ ਦੇ ਰਿਕਾਰਡ
ਠੰਡੇ ਚੱਲ ਰਹੇ ਦਿਨ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਲੋੜ
ਪੰਜਾਬ ਭਰ ਦੇ ਵਿੱਚ ਲੋਹੜੀ ਤੱਕ ਮੌਸਮ ਧੁੰਦ ਵਾਲਾ ਬਣਿਆ ਰਹੇਗਾ ਜਿਸ ਨੂੰ ਲੈ ਕੇ ਆਈਐਮਡੀ ਵੱਲੋਂ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਾਲਾਂਕਿ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਿਨ ਦਾ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਅੱਠ ਡਿਗਰੀ ਦੇ ਨੇੜੇ ਰਿਹਾ ਹੈ।

ਵੱਧ ਤੋਂ ਵੱਧ ਤਾਪਮਾਨ ਐਵਰੇਜ ਤੋਂ ਤਿੰਨ ਤੋਂ ਚਾਰ ਡਿਗਰੀ ਹੇਠਾਂ ਹੈ ਜਦੋਂ ਕਿ ਮਿਨੀਮਮ ਤਾਪਮਾਨ ਆਮ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਕਈ ਹਿੱਸੇ ਦੇ ਵਿੱਚ ਦਰਮਿਆਨੀ ਧੁੰਦ ਪੈ ਸਕਦੀ ਹੈ। ਹਾਲਾਂਕਿ ਬਾਰਿਸ਼ ਪੈਣ ਵੀ ਕੋਈ ਸੰਭਾਵਨਾ ਨਹੀਂ। ਇਸ ਦੇ ਨਾਲ ਹੀ ਸ਼ੀਤ ਲਹਿਰ ਅਤੇ ਦਿਨ ਦੇ ਵਿੱਚ ਠੰਡ ਦਾ ਪ੍ਰਕੋਪ ਵੇਖਣ ਨੂੰ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਸ਼ਹਿਰ ਦੇ ਲੋਕਾਂ ਦਾ ਪਾਰਾ ਹੋਇਆ ਹਾਈ

htvteam

ਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰ

htvteam

ਪੰਜਾਬ ਦੇ ਫ਼ੂਡ ਸਪਲਾਈ ਵਿਭਾਗ ਨੇ ਚਾੜ੍ਹਿਆ ਨਵਾਂ ਚੰਨ, 6 ਸਾਲ ਦੀ ਬੱਚੀ ਨਾਲ ਕਰਤਾ ਆਹ ਕੰਮ! ਖਿੜਕੀਆਂ ਬਾਦਲ ਦਰਬਾਰ ‘ਚ ਘੰਟੀਆਂ

Htv Punjabi

Leave a Comment