Htv Punjabi
Punjab Video

ਦੇਸ਼ ‘ਚ ਹੋ ਸਕਦਾ ਸੀ ਵੱਡਾ ਹਮਲਾ, 4 ਅੱਤਵਾਦੀ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਤੋਂ ਪੰਜਾਬ ਅਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਅਪ੍ਰੇਸ਼ਨ ਰਾਹੀਂ ਚਾਰ ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ |
ਪੁਲਸ ਨੇ ਮਧੂਬਨ ਥਾਣਾ ਖੇਤਰ ‘ਚ ਇਹਨਾਂ ਚਾਰਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਇਹਨਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਕੋਲੋਂ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਬਾਰੂਦ ਨਾਲ ਭਰਿਆ ਡੱਬਾ ਅਤੇ 130000 ਰੁਪਏ ਬਰਾਮਦ ਕੀਤੇ ਗਏ ਹਨ। ਅੱਤਵਾਦੀ ਇਨੋਵਾ ਕਾਰ ਰਾਹੀਂ ਪੰਜਾਬ ਤੋਂ ਦਿੱਲੀ ਜਾ ਰਹੇ ਸਨ। ਜਾਣਕਾਰੀ ਮੁਤਾਬਿਕ ਓਥੋਂ ਇਹਨਾਂ ਤੇਲੰਗਾਨਾ ਇਹਨਾਂ ਹਥਿਆਰਾਂ ਨੂੰ ਲੈ ਕੇ ਜਾਣਾ ਸੀ |
ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦਾ ਸਬੰਧ ਬੱਬਰ ਖਾਲਸਾ ਇੰਟਨੈਸ਼ਨਲ ਸੰਗਠਨ ਨਾਲ ਦੱਸਿਆ ਜਾ ਰਿਹਾ ਹੈ | ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੇ ਨਾਂ ਗੁਰਪ੍ਰੀਤ, ਸੰਦੀਪ, ਪਰਮਿੰਦਰ ਅਤੇ ਭੂਪੇਂਦਰ ਹਨ। ਇਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਭੁਪਿੰਦਰ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।ਇਹਨਾਂ ਚਰਨ ਦੀ ਉਮਰ 20 ਤੋਂ 25 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ |
ਭਰੋਸੇਮੰਦ ਸੂਚਨਾ ਦੇ ਆਧਾਰ ‘ਤੇ ਪੁਲਿਸ ਦੀਆਂ ਚਾਰ ਟੀਮਾਂ ਨੇ ਦਿੱਲੀ ਚੰਡੀਗੜ੍ਹ ਕੌਮੀ ਮਾਰਗ ‘ਤੇ ਬਸਤਾਰਾ ਟੋਲ ਨੇੜੇ ਦਿੱਲੀ ਨੰਬਰ ਦੀ ਇਨੋਵਾ ਗੱਡੀ ਨੂੰ ਰੋਕਿਆ, ਜਿਸ ਤੋਂ ਬਾਅਦ ਇਨ੍ਹਾਂ ਅੱਤਵਾਦੀਆਂ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ ਗਈ।

Related posts

ਰਾਤ ਨੂੰ ਹਨੇਰੇ ਹੋਏ ਕੰਮ ਤੋਂ ਮੁੜਨ ਵਾਲੇ ਦੇਖ ਲਵੋ ਖਬਰ ਇਸ ਐਕਟੀਵਾਦੀ ਹਾਲਤ ਦੇਖ ਕੇ ਸਮਝ ਜਾਣਾ ਜ਼ਖਮੀ ਦਾ ਹਾਲ

htvteam

ਆਹ ਤੇਲ ਦਰ*ਦਾਂ ਦੀ ਦੇਖਦੇ ਦੇਖਦੇ ਬਣਾ ਦਿੰਦੈ ਰੇ*ਲ

htvteam

ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਵਾਰਡ ਵਿੱਚ ਵਿਛਾਈਆਂ ਚਾਦਰਾਂ, ਗੱਦੇ ਤੇ ਸਰਾਣੇ, ਬੰਦਾ ਆਇਆ ਸਾਰੇ ਇੱਕਠੇ ਕਰਕੇ ਲੈ ਗਿਆ

Htv Punjabi