Htv Punjabi
Punjab

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਤਾ ਅਸਤੀਫਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਦਿੱਤੀ। ਉਨ੍ਹਾਂ ਨੇ ਇਸ ਬਾਰੇ ਸੋਸ਼ਲ ਮੀਡੀਆ (ਐਕਸ) ‘ਤੇ ਪੋਸਟ ਪਾਈ। ਉਨ੍ਹਾਂ ਪੋਸਟ ਵਿੱਚ ਲਿਖਿਆ- “ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ, ਤਾਂ ਜੋ ਨਵੇਂ ਪ੍ਰਧਾਨ ਦੀ ਚੋਣ ਲਈ ਰਸਤਾ ਸਾਫ਼ ਹੋ ਸਕੇ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਆਪਣੀ ਅਗਵਾਈ ਦੌਰਾਨ ਦਿੱਤੇ ਸਹਿਯੋਗ ਅਤੇ ਸਹਿਯੋਗ ਲਈ ਧੰਨਵਾਦ ਕੀਤਾ।”

ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਰਹਿੰਦੇ ਸਮੇਂ ਪਾਰਟੀ ਆਗੂਆਂ ਤੇ ਵਰਕਰ ਵਲੋ ਦਿੱਤੇ ਸਾਥ ਲਈ ਸਭ ਦਾ ਧੰਨਵਾਦ ਕੀਤਾ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਜਨਵਰੀ 2008 ਤੋਂ ਹੁਣ ਤੱਕ ਪਾਰਟੀ ਦੇ ਪ੍ਰਧਾਨ ਰਹੇ ਹਨ।

Related posts

ਡਿਊਟੀ ਤੋਂ ਪਰਤ ਰਹੇ ਐਸਡੀਓ ਨਾਲ ਨੌਜਵਾਨਾਂ ਨੇ ਕਰਤਾ ਪੁੱਠਾ ਕੰਮ

htvteam

ਪੀਲੇ ਦੰਦਾਂ ਨੂੰ ਸਫੈਦ ਤੇ ਮੂੰਹ ਦੀ ਬਦਬੂ ਸਮੇਤ ਕਬਜ਼-ਗੈਸ ਖਤਮ ਕਰਨ ਦਾ ਅਨੋਖਾ ਤਰੀਕਾ

htvteam

ਮਲੇਰਕੋਟਲਾ ਦੇ 3 ਨੌਜਵਾਨ ਕਰੋਨਾ ਵਾਇਰਸ ਪੌਜਟਿਵ ਦੇ ਸੰਪਰਕ ‘ਚ ਆਏ, ਸ਼ਹਿਰ ‘ਚ ਦਹਿਸ਼ਤ

Htv Punjabi

Leave a Comment