Htv Punjabi
Punjab Religion Video

ਅਦਾਲਤ ਵੱਲੋਂ ਰਾਹਤ ਮਿਲਣ ਤੋਂ ਬਾਅਦ ਆਈ.ਜੀ ਉਮਰਾਨੰਗਲ ਕੀ ਕਹਿ ਰਹੇ ਨੇ ? ਤੁਸੀ ਵੀ ਸੁਣ ਲਓ ਭਾਈ

ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਂ ਨੂੰ ਲੈ ਕੇ ਲਗਾਤਾਰ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਇਸ ਮਾਮਲੇ ਅਤੇ ਨਸ਼ਿਆਂ ਦੇ ਇੱਕ ਹੋਰ ਮਾਮਲੇ ਵਿੱਚ ਮੁਅੱਤਲ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋ ਵੱਡੀ ਰਾਹਤ ਦਿੱਤੀ ਸੀ ਜਿਸ ਤੋਂ ਬਾਅਦ ਉਮਰਾਨੰਗਲ ਸੱਚਖੰਡ ਨਤਮਸਤਕ ਹੋਏ,,ਇਸ ਮੌਕੇ ਜਦੋਂ ਉਮਰਾਨੰਗਲ ਨੇ ਮੀਡਿਆ ਨਾਲ ਗੱਲ ਕੀਤੀ ਤਾਂ ਉਸ ਨੇ ਅਣਜਾਣੇ ਚ ਹੋਈ ਗਲਤੀ ਦੀ ਮੁਆਫੀ ਮੰਗੀ। ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਆਮ ਲੋਕ ਤਾਂ ਇਹ ਗੱਲ ਕਹਿੰਦੇ ਸੁਣੇ ਨੇ ਕਿ ਗਲਤੀ ਹੋ ਗਈ ਪਰ ਇੱਕ ਵੱਡੇ ਅਹੁਦੇ ਤੇ ਬਿਰਾਜਮਾਨ ਅਫਸਰ ਅਜਿਹੀ ਗਲਤੀ ਕਰੇ ਤਾਂ ਇਹ ਜਵਾਬ ਸੁਣ ਕੇ ਇੱਕ ਵਾਰ ਹੈਰਾਨੀ ਤਾਂ ਜਰੂਰ ਹੁੰਦੀ ਹੈ। ਇਨਾ ਹੀ ਨਹੀਂ ਤੇ ਜਦੋਂ ਉਹਨਾਂ ਬੇਅਦਬੀ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਦੇਖੋ ਉਹਨਾਂ ਨੇ ਫਿਰ ਕੀ ਇਸ ਜਵਾਬ ਦਿੱਤਾ,,,

ਵਰਣਨਯੋਗ ਹੈ ਕਿ ਉਮਰਾਨੰਗਲ ਖ਼ਿਲਾਫ਼ 2015 ਵਿਚ ਕੋਕਟਪੁਰਾ, ਬਹਿਬਲ ਕਲਾਂ ਅਤੇ ਡੀ.ਜੀ.ਐਸ ਗੋਲੀਬਾਰੀ ਮਾਮਲੇ ਵਿਚ ਐਫ.ਆਈ.ਆਰ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋ ਸਿੱਖਾਂ ਦੀ ਜਾਨ ਚਲੀ ਗਈ ਸੀ।

ਹਾਲਾਂਕਿ ਕੋਟਕਪੂਰਾ ਮਾਮਲੇ ‘ਚ ਵੀ ਗੋਲੀਬਾਰੀ ਹੋਈ ਸੀ ਪਰ ਇਸ ਸਮੇਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਇਹਨਾਂ ਮਾਮਲਿਆਂ ਵਿੱਚ ਉਸਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਤਾਂ ਉਮਰਾਨੰਗਲ ਨੇ ਕੈਟ ਵਿੱਚ ਸ਼ਰਨ ਲਈ ਜਿੱਥੇ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਪਚਿਪੇ ਪਾਣੀ ਨੂੰ ਇਕ ਰੁਪਏ ਖਰਚਕੇ ਲਗਾਓ ਪੱਕਾ ਨਾਕਾ

htvteam

ਆਹ ਦੇਖਲੋ ਮੁੰਡੇ ਕੀ ਕਰਗੇ

htvteam

ਪੁਲਿਸ ਵਾਲਿਆਂ ਨੇ ਘਰੋਂ ਚੁੱਕਿਆ ਕਾਂਗਰਸੀ ਸਰਪੰਚ; ਦੇਖੋ ਵੀਡੀਓ

htvteam

Leave a Comment