Htv Punjabi
Punjab

ਛੋਟੇ ਭਾਈ ਨੇ ਮੰਗੀ ਵੱਡੇ ਭਾਈ ਤੋਂ ਆ ਚੀਜ਼, ਪਰ ਬਦਲੇ ‘ਚ ਮਿਲੀ ਮੌਤ

ਅਬੋਹਰ : ਠਾਕਰ ਆਬਾਦੀ ਵਿੱਚ ਸ਼ਲੀਵਾਰ ਦੀ ਰਾਤ ਇੱਕ ਵੱਡੇ ਭਾਈ ਨੇ ਆਪਣੇ ਛੋਟੇ ਭਾਈ ਦੇ ਸਿਰ ਵਿੱਚ ਲਗਾਤਾਰ ਡੰਡੇ ਮਾਰ ਕੇ ਹੱਤਿਆ ਕਰ ਦਿੱਤੀ.ਥਾਣਾ ਨੰਬਰ ਦੋ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ l ਪੁਲਿਸ ਨੇ ਸਮਾਜਸੇਵੀ ਸੰਸਥਾ ਨਰ ਸੇਵਾ ਨਾਰਾਇਣ ਸਮਿਤੀ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ l ਮ੍ਰਿਤਕ ਦੇ ਮਾਮਾ ਲਾਲ ਚੰਦ ਦੇ ਮੁਤਾਬਿਕ ਠਾਕਰ ਆਬਾਦੀ ਗਲੀ ਨੰਬਰ 13 ਨਿਵਾਸੀ 32 ਸਾਲਾ ਬਿਜਲੀ ਮੈਕੇਨਿਕ ਪ੍ਰਹਿਲਾਦ ਅਤੇ ਉਸਦਾ ਵੱਡਾ ਭਾਈ ਕਰੀਬ 36 ਸਾਲਾ ਪੂਰਨਚੰਦ ਇੱਕ ਹੀ ਘਰ ਵਿੱਚ ਰਹਿੰਦੇ ਸਨ l ਪੂਰਨ ਚੰਦ ਮੋਚੀ ਦਾ ਕੰਮ ਕਰਦਾ ਸੀ l ਦੋਨਾਂ ਦਾ ਵਿਆਹ ਨਹੀਂ ਹੋਇਆ ਸੀ l ਸ਼ਨੀਵਾਰ ਰਾਤ ਦੋਨਾਂ ਭਾਈਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ l ਪੂਰਨ ਚੰਦ ਨੇ ਗੁੱਸੇ ਵਿੱਚ ਆ ਕੇ ਘਰ ਵਿੱਚ ਹੀ ਪਏ ਡੰਡੇ ਨਾਲ ਪ੍ਰਹਿਲਾਦ ਦੇ ਸਿਰ ਭੰਨ ਦਿੱਤਾ l ਜਿਸ ਨਾਲ ਕਿ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ l ਮ੍ਰਿਤਕ ਦੇ ਚਚੇਰੇ ਭਾਈ ਮਹਿੰਦਰ ਨੇ ਦੱਸਿਆ ਕਿ ਪ੍ਰਹਿਲਾਦ ਅਤੇ ਪੂਰਨਚੰਦ ਦੇ ਵਿੱਚ ਅਕਸਰ ਸ਼ਰਾਬ ਪੀਣ ਤੋਂ ਬਾਅਦ ਝਗੜਾ ਹੁੰਦਾ ਰਹਿੰਦਾ ਸੀ l ਸ਼ਨੀਵਾਰ ਦੀ ਰਾਤ ਵੀ ਉਨ੍ਹਾਂ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ l ਇਸ ਦੌਰਾਨ ਪੂਰਨ ਚੰਦ ਨੇ ਡੰਡੇ ਸਿਰ ਵਿੱਚ ਮਾਰ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ l ਮਹਿੰਦਰ ਨੇ ਹੀ ਇਸ ਘਟਨਾ ਦੀ ਜਾਣਕਾਰੀ ਸਿਟੀ 2 ਦੀ ਪੁਲਿਸ ਨੂੰ ਦਿੱਤੀ l ਸੂਚਨਾ ਮਿਲਦੇ ਹੀ ਐਸਐਚਓ ਰਣਜੀਤ ਸਿੰਘ ਅਤੇ ਡੀਐਸਪੀ ਰਾਹੁਲ ਭਾਰਦਵਾਜ ਰਾਤ ਨੂੰ ਕਰੀਬ 1 ਵਜੇ ਘਟਨਾ ਵਾਲੀ ਥਾਂ ‘ਤੇ ਪਹੁੰਚੇ l ਪੁਲਿਸ ਨੇ ਮਹਿੰਦਰ ਦੇ ਬਿਆਨਾਂ ‘ਤੇ ਪੂਰਨਚੰਦ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ l ਪੁਲਿਸ ਨ ਮੁਲਜ਼ਮ ਪੂਰਨ ਚੰਦ ਨੂੰ ਕਾਬੂ ਕਰ ਲਿਆ l ਐਸਐਚਓ ਦੇ ਅਨੁਸਾਰ ਪੂਰਨਚੰਦ ਨੇ ਪੁਲਿਸ ਕੋਲ ਆਪਣਾ ਜ਼ੁਰਮ ਕਬੂਲ ਕਰ ਲਿਆ l

Related posts

ਪੰਜਾਬੀ ਡਾਕਟਰ ਦੇ ਹੱਥ ਲੱਗਿਆ ਚਮਤਕਾਰੀ ਫਾਰਮੂਲਾ ,ਮਰੀਜ਼ਾਂ ਨੂੰ ਮੌਤ ਦੇ ਮੂੰਹੋਂ ‘ਚੋਂ ਦਿਨਾਂ ‘ਚ ਕੱਢ ਲਿਆਉਂਦੇ ਡਾਕਟਰ

htvteam

ਇਸ ਦਰੱਖਤ ਦੇ ਨੇ 100 ਤੋਂ ਵੱਧ ਫਾਇਦੇ ਤੁਸੀਂ ਵੀ ਕਿਤੇ ਨਾ ਕਿਤੇ ਲਗਾ ਲਓ

htvteam

ਆਹ ਮੁੰਡਿਆਂ ਨੇ ਜਿਆਦਾ ਹੀ ਅੱਤ ਚੁੱਕੀ ਸੀ, ਫੇਰ ਅੱਕੇ ਠਾਣੇਦਾਰ ਨੇ ਲਿਆਂਦੀਆਂ ਨੇਰ੍ਹੀਆਂ

htvteam

Leave a Comment