Htv Punjabi
Uncategorized

ਅਮਰੀਕਾ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਬਾਰੇ ਖਾਸ ਜਾਣਕਾਰੀ….

ਡੇਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 77 ਸਾਲਾਂ ਦੇ ਜੋਸੋਫ਼ ਆਰ ਬਾਈਡੇਨ ਨੇ ਟਰੰਪ ਨੂੰ ਹਰਾਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ । ਟਰੰਪ ਨੂੰ ਹਰਾਕੇ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਨੇ । ਬਾਈਡੇਨ ਦੁਆਰਾ 20 ਜਨਵਰੀ 2021 ਨੂੰ ਸੋਹੂੰ ਚੁਕੀ ਜਾਵੇਗੀ ।

ਜਿੱਤ ਤੋਂ ਬਾਅਦ ਬਾਈਡੇਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਦੇ ਲੋਕਾਂ ਨੇ ਜੋ ਭਰੋਸਾ ਦਿਖਾਇਆ ਹੈ ਉਹ ਬਹੁਤ ਮਹੱਤਵਪੂਰਨ ਹੈ । ਉਨ੍ਹਾਂ ਕਿਹਾ ਕਿ ਉਹ ਦਾਅਵਾ ਕਰਦੇ ਨੇ ਕਿ ਰਾਸ਼ਟਰਪਤੀ ਬਨਣ ਤੋਂ ਬਾਅਦ ਉਹ ਤੋੜਨ ਦਾ ਨਹੀਂ ਸਗੋਂ ਜੋੜਨ ਦਾ ਕੰਮ ਕਰਨਗੇ । ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਤੇ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਦੇਸ਼ ਨੂੰ ਸੰਬੋਧਨ ਕੀਤਾ। ਕਮਲਾ ਹੈਰਿਸ ਪਹਿਲੀ ਭਾਰਤੀ ਤੇ ਅਸ਼ਵੇਤ ਮਹਿਲਾ ਹੋਵੇਗੀ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਰਹੀ ਹੈ। ਇਸ ‘ਤੇ ਉਨ੍ਹਾਂ ਕਿਹਾ ਕਿ ਉਹ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ ਪਰ ਆਖਰੀ ਨਹੀਂ।

 

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ।

Related posts

ਉਹ ਥਾਂ ਜਿੱਥੇ ਕਰੋਨਾ ਨਾਲ ਮਰੇ ਲੋਕਾਂ ਦੀਆਂ ਲਾਸ਼ਾਂ ਦਫ਼ਨਾਉਣ ਨੂੰ ਬੁਲਡੋਜ਼ਰ ਪੁੱਟ ਰਹੇ ਨੇ ਕਬਰਾਂ!

Htv Punjabi

ਕੋਰੋਨਾ ਮਰੀਜ਼ਾਂ ਦੇ ਸੈਂਪਲ ਲੈਣ ਵਾਲੇ ਹੈਲਥ ਵਰਕਰਾਂ ਦਾ ਦਰਦ, ਜੇ ਮਰੀਜ਼ ਛਿੱਕ ਮਾਰ ਦੇਵੇ ਤਾਂ ਅੱਖਾਂ ਅੱਗੇ ਆਪਣੇ ਬੱਚੇ ਦੀ ਤਸਵੀਰ ਆ ਜਾਂਦੀ ਐ 

Htv Punjabi

ਸਿਧਾਰਥ ਚਟੋਪਾਧਿਆ ਮੁੱਕਦਮੇਬਾਜ਼ੀ ਦੇੇ ਦਾਅ ਪੇਚਾਂ ਕਾਰਨ ਨਹੀਂ ਬਣ ਸਕੇ ਸਨ ਪੰਜਾਬ ਦੇ ਡੀਜੀਪੀ : ਯੂਪੀਐਸਸੀ

Htv Punjabi