Htv Punjabi
Punjab

ਅੰਦੋਲਨ ਦਾ 26ਵਾਂ ਦਿਨ, ਸਰਕਾਰ ਗੱਲ਼ਬਾਤ ਲਈ ਤਿਆਰ

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 26 ਵਾਂ ਦਿਨ ਹੈ । ਕਿਸਾਨਾਂ ਵੱਲੋਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ । ਹਰ ਰੋਜ 11 ਕਿਸਾਨ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠਣਗੇ  । ਹਰਿਆਣਾ ਵਿੱਚ 25 ਤੋਂ 27 ਦਸੰਬਰ ਤੱਕ ਟੋਲ ਮੁਫਤ ਕੀਤਾ ਜਾਵੇਗਾ । ਕਿਸਾਨਾਂ ਨੇ ਐਤਵਾਰ ਨੂੰ  ਐਲਾਨ ਕੀਤਾ ਹੈ । ਇਸਦੇ 5 ਘੰਟੇ ਬਾਅਦ ਹੀ ਸਰਕਾਰ ਨੇ ਗੱਲਬਾਤ ਦੇ ਸੱਦੇ ਦੀ ਚਿੱਠੀ ਭੇਜ ਦਿੱਤੀ । ਇਸ ਵਿੱਚ  ਤਰੀਖ ਨਿਰਧਾਰਤ ਕਰਨ ਲਈ ਕਿਸਾਨਾਂ ਨੂੰ ਕਿਹਾ ਗਿਆ ਹੈ। ਕਿਸਾਨ ਅੱਜ ਇਸ ਬਾਰੇ ਫੈਸਲਾ ਕਰਨਗੇ ।

ਖੇਤੀ ਮੰਤਰੀ ਦੀ ਕਿਸਾਨਾਂ ਨਾਲ ਅੱਜ ਮੀਟਿੰਗ ਹੋ ਸਕਦੀ ਹੈ

ਕੇਂਦਰੀ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬੰਗਾਲ ਵਿੱਚ ਕਿਹਾ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਕਿਸਾਨਾਂ ਦੇ ਵਿੱਚ ਮੀਟਿੰਗ ਇੱਕ-ਦੋ ਦਿਨ ਵਿੱਚ ਹੋ ਸਕਦੀ ਹੈ । ਦੂਸਰੇ ਪਾਸੇ  ਕਿਸਾਨ ਲੀਡਰਾਂ ਨੇ ਐਤਵਾਰ ਨੂੰ ਕੁੰਡਲੀ ਬਾਰਡਰ ਤੇ ਬੈਠਕੇ ਐਲਾਨ ਕੀਤਾ  ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 27 ਦਸੰਬਰ ਨੂੰ  ਮਨ ਕੀ ਬਾਤ ਕਰਨਗੇਂ ਤਾਂ ਦੂਸਰੇ ਪਾਸੇ ਕਿਸਾਨ ਤਾਲੀ-ਥਾਲੀ ਵਜਾਉਣਗੇਂ ।

NDA  ਵਿੱਚ ਸ਼ਾਮਿਲ ਸਾਰੇ ਦਲਾਂ ਨਾਲ ਮੁਲਾਕਾਤ ਕਰਨਗੇ ਕਿਸਾਨ ਲੀਡਰ

23 ਦਸੰਬਰ ਨੂੰ ਕਿਸਾਨ ਦਿਵਸ ਹੈ । ਕਿਸਾਨ ਸੰਗਠਨਾਂ ਨੇ ਅਪੀਲ ਕੀਤੀ ਹੈ ਕਿ ਇਸ ਦਿਨ ਸਾਰੇ ਦੇਸ਼ ਦੇ ਲੋਕ ਇਕ ਦਿਨ ਦਾ ਉਪਵਾਸ ਰੱਖਣਗੇ । 26 ਅਤੇ 27 ਦਸੰਬਰ ਨੂੰ ਕਿਸਾਨ NDA ਵਿੱਚ ਸ਼ਾਮਿਲ ਦਲਾਂ ਦੇ ਲੀਡਰਾਂ ਨੂੰ ਮਿਲਕੇ ਅਪੀਲ ਕਰਨਗੇਂ ਕਿ ਉਹ ਸਰਕਾਰ ਤੇ ਦਬਾਅ ਪਾਉਣ ਅਤੇ ਤਿੰਨੇ ਕਾਨੂੰਨ ਵਾਪਸ ਕਰਵਾਉਣ । ਜੇਕਰ ਅਜਿਹਾ ਨਹੀਂ ਕਰਨਗੇਂ ਤਾਂ ਉਹਨਾਂ ਖਿਲਾਫ ਵੀ ਪ੍ਰਦਰਸ਼ਨ ਕੀਤਾ ਜਾਵੇਗਾ । ਅੰਡਾਨੀ-ਅੰਬਾਨੀ ਦਾ ਬਾਈਕਾਟ ਜਾਰੀ ਰਹੇਗਾ । ਆੜਤੀਆਂ ਤੇ ਛਾਪੇਮਾਰੀ ਦੇ ਵਿਰੋਧ ਵਿੱਚ ਕਿਸਾਨ ਇਨਕਮ ਟੈਕਸ ਦੇ ਦਫਤਰਾਂ ਦੇ ਬਾਹਰ ਵੀ ਧਰਨੇ ਪ੍ਰਦਰਸ਼ਨ ਕਰਨਗੇਂ ।

Related posts

ਪੰਜਾਬੀਆਂ ਨਾਲ ਵਿਦੇਸ਼ਾਂ ‘ਚ ਹੋਣ ਲੱਗਿਆ ਅਜਿਹਾ ਕੁਝ

htvteam

ਦੇਖੋ ਮਲੇਰਕੋਟਲਾ ‘ਚ ਸਹਾਰਾ ਦੇਣ ਵਾਲੇ ਕੀ ਕਰ ਰਹੇ ਨੇ

htvteam

ਇੱਕੋ ਪਰਿਵਾਰ ਦੇ 5 ਮੈਬਰਾਂ ਨਾਲ ਦੇਖੋ ਕੀ ਹੋਇਆ ?

htvteam