ਨਵਾਂਸ਼ਹਿਰ ਆੜਤੀਆਂ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਦੇਰ ਰਾਤ 10 ਕੁ ਵਜੇ ਦੇ ਕਰੀਬ ਕੁੱਝ ਇੰਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਉਸਦੇ ਘਰ ਰੇਡ ਕਰਕੇ ਘਰ ਦੀ ਪੂਰੀ ਤਲਾਸ਼ੀ ਲਈ ਇਸਦੇ ਨਾਲ ਹੀ ਨਵਾਂਸ਼ਹਿਰ ਵਿੱਚ ਉਸਦੇ ਹੋਟਲ ਤੇ ਉਸਦੀ ਮੰਡੀ ਦੀ ਦੁਕਾਨ ਵਿੱਚ ਵੀ ਜਾ ਕੇ ਉਸਦੀ ਸਾਰੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ। ਵਾਲੀਆ ਜੀ ਨੇ ਦੱਸਿਆ ਕਿ ਇਹ ਸਭ ਕੇਂਦਰ ਸਰਕਾਰ ਦੀ ਭੈੜੀ ਚਾਲ ਹੈ ਕਿਉਂਕਿ ਜਦੋਂ ਦਾ ਇਹ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਆੜਤੀ ਵਰਗ ਵਲੋਂ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ ਦਾ ਰਿਸ਼ਤਾ ਨਹੁੰ ਮਾਸ ਵਰਗਾ ਹੈ

ਵਾਲੀਆਂ ਜੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਨਕਮ ਟੈਕਸ ਵਲੋਂ ਕੀਤੀ ਰੇਡ ਵਿੱਚ ਵਿਭਾਗ ਦੇ ਅਧਿਕਾਰੀ ਉਸਦਾ ਸਾਰਾ ਰਿਕਾਰਡ ਆਪਣੇ ਨਾਲ ਲੈ ਗਏ।ਉਹਨਾਂ ਦੱਸਿਆ ਕਿ ਆਣ ਵਾਲੇ ਦਿਨਾ ਵਿੱਚ ਆੜਤੀ ਐਸ਼ੋਸ਼ੀਏਸ਼ਨ ਵਲੋਂ ਇਸ ਖਿਲਾਫ਼ ਇੱਕ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ । ਇਸ ਮੌਕੇ ਇੰਨਕਮ ਟੈਕਸ ਵਿਭਾਗ ਦੇ ਅਧਿਕਾਰੀ ਉਹਨਾਂ ਦੇ ਸਾਰੇ ਡਾਕੂਮੈਂਟ, ਸੀ,ਸੀ,ਟੀ,ਵੀ ਕੈਮਰਿਆਂ ਦੀ ਫੁਟੇਜ ਵੀ ਆਪਣੇ ਨਾਲ ਲੈ ਗਈ ਹੈ।ਵਾਲੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਛਾਪੇਮਾਰੀ ਦੌਰਾਨ ਜਿੱਥੇ ਆਮਦਨ ਕਰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਮੌਜੂਦ ਸੀ ਉੱਥੇ ਹੀ ਭਾਰੀ ਮਾਤਰਾ ਵਿੱਚ CRPF ਫੌਰਸ ਦੇ ਅਧਿਕਾਰੀ ਅਤੇ ਮੁਲਾਜ਼ਮ ਭਾਰੀ ਗਿਣਤੀ ਵਿੱਚ ਮੌਜੂਦ। ਆਮਦਨ ਵਿਭਾਗ ਦੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਵੀ ਕੀਤਾ ਗਿਆ ਸੀ।ਘਰ ਵਿੱਚ ਉਹਨਾਂ ਦੀ ਪਤਨੀ ਬੇਟਾ ,ਬਜੁਰਗ ਮਾਤਾ ਅਤੇ ਇੱਕ ਨੋਕਰ ਮੌਜੂਦ ਸਨ

ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੀ ਤਾਂ ਆਣ ਵਾਲੇ ਸਮੇਂ ਵਿੱਚ ਕਿਸਾਨਾਂ ਵਲੋਂ ਇੰਨਕਮ ਟੈਕਸ ਵਿਭਾਗ ਦੇ ਦਫਤਰਾਂ ਦਾ ਵੀ ਘਿਰਾਉ ਕੀਤਾ ਜਾਵੇਗਾ।ਕਿਉਂਕਿ ਕਿਸਾਨ ਅਤੇ ਆੜ੍ਹਤੀਏ ਵਰਗ ਰਿਸ਼ਤਾ ਨਹੁੰ-ਮਾਸ ਵਾਲਾ ਹੈ।
