ਇਕ ਪਾਸੇ ਦੁਨਿਆ ਕਰੋਨਾ ਵੈਕਸੀਨ ਦੀ ਰਾਹ ਦੇਖ ਰਹੀ ਹੈ, ਪਰ ਮਹਾਮਾਰੀ ਦਾ ਖਤਰਾ ਹੁਣ ਵੀ ਘੱਟ ਨਹੀਂ ਹੋ ਰਿਹਾ । ਬ੍ਰਿਟੇਨ ਵਿੱਚ ਵੈਕਸੀਨਨੇਸ਼ਨ ਸ਼ੁਰੂ ਹੋਣ ਦੇ ਬਾਵਜੂਦ ਵਾਇਰਸ ਵਿੱਚ ਪਰਿਵਰਤਨ ( ਕਰੋਨਾਂ ਵਾਇਰਸ ਦਾ ਨਵਾਂ ਬੈਰਿਏਟ) ਦੀ ਗੱਲ ਸਾਹਮਣੇ ਆਈ ਹੈ । ਇਸਦੇ ਦੇਖਦੇ ਹੋਏ ਸਾਉਦੀ ਅਰਬ ਸਰਕਾਰ ਨੇ ਅੰਤਰ-ਰਾਸ਼ਟਰੀ ਸੇਵਾਵਾਂ ਤੇ ਇੱਕ ਹਫਤੇ ਦੀ ਪਾਬੰਦੀ ਲਾ ਦਿੱਤੀ ਹੈ । ਸਾਉਦੀ ਨੇ ਆਪਣੀਆਂ ਸੀਮਾਵਾਂ ਵੀ ਇਕ ਹਫਤੇ ਦੇ ਲਈ ਸੀਲ ਕਰ ਦਿੱਤੀਆਂ ਹੈ ।
ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਲੋਕ ਯੂਰੋਪਿਆ ਦੇਸ਼ਾਂ ਤੋਂ ਸਾਉਦੀ ਆਏ ਹਨ, ਉਹਨਾਂ ਨੂੰ ਦੋ ਹਫਤਿਆਂ ਲਈ ਆਈਸੋਲੇਸ਼ਨ ਲਈ ਰਹਿਣਾਂ ਪਵੇਗਾ । ਉਹੀ ਜਿਹੜੇ ਲੋਕ ਬੀਤੇ 3 ਮਹੀਨੇ ਵਿੱਚ ਯੂਰੋਪ ਜਾਂ ਨਵੇਂ ਕਰੋਨਾਂ ਤਣਾਅ ਵਾਲੇ ਖੇਤਰਾ ਤੋਂ ਆਏ ਨੇ ਉਹਨਾਂ ਨੂੰ ਕਰੋਨਾ ਟੈਸਟ ਕਰਵਾਉਣਾ ਹੋਵੇਗਾ । ਇਸਦੇ ਵਿੱਚ , ਤੁਰਕੀ ਨੇ ਵੀ ਬ੍ਰਿਟੇਨ , ਡੇਨਮਾਰਕ, ਉੱਤਰੀ ਅਫਰੀਕਾ ਅਤੇ ਨੀਦਰਲੈਂਡ ਤੋਂ ਆਉਣ ਵਾਲਿਆਂ ਉਡਾਣਾ ਤੇ ਸਥਾਈ ਰੂਪ ਵਿੱਚ ਰੋਕ ਲਗਾ ਦਿੱਤੀ ਹੈ ।
ਦੁਨਿਆਂ ਵਿੱਚ ਕਰੋਨਾਂ ਦੇ 7 ਕਰੋੜ 71 ਲੱਖ 69 ਹਜਾਰ 359 ਕੇਸ ਹੋ ਗਏ ਹਨ । ਚੰਗੀ ਗੱਲ ਇਹ ਹੈ ਕਿ 5 ਕਰੋੜ 40 ਲੱਖ 88 ਹਜਾਰ 483 ਲੋਕ ਠੀਕ ਹੋ ਗਏ ਹਨ । ਹੁਣ ਤੱਕ ਮਹਾਮਾਰੀ ਨਾਲ 16 ਲੱਖ 99 ਹਜਾਰ 560 ਲੋਕਾਂ ਦੀ ਮੌਤ ਹੋ ਗਈ ਹੈ।