ਇਹ ਤਸਵੀਰਾਂ ਪਾਕ ਪਵਿੱਤਰ ਸ਼ਹਿਰ ਜਿੱਥੇ ਰੋਜ਼ਾਨਾ ਦਿਨ ਰਾਤ ਲੱਖਾਂ ਸ਼ਰਧਾਲੂ ਆਕੇ ਮੱਥਾ ਟੇਕਦੇ ਨੇ ਤੇ ਗੁਰੂ ਘਰ ਦਾ ਅਸ਼ੀਰਵਾਦ ਲੈਂਦੇ ਨੇ ਉਸੇ ਸਿਫਤੀ ਦੇ ਘਰ ਅੰਮ੍ਰਿਤਸਰ ਦੀ ਐ। ਜਿੱਥੋ ਦੀ ਪੁਲਿਸ ਨੂੰ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਸੁਚੇਤ ਮੰਨਿਆ ਜਾਂਦੈ। ਪਰ ਪੁਲਿਸ ਵਾਲੇ ਵੀ ਬੰਦੇ ਨੇ ਜਦੋਂ ਤੱਕ ਅਸੀਂ ਖੁਦ ਆਪਣੇ ਸ਼ਹਿਰ ਬਾਬਤ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਵਾਂਗੇ ਤਾਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿਣਗੀਆਂ। 24 ਸੈਕਿੰਟਾਂ ਦੀ ਇਹ ਵੀਡੀਓ ਜਿਸ ਕਿਸੇ ਨੇ ਵੀ ਬਣਾਈ ਐ ਉਸ ਨੂੰ ਸ਼ਾਇਦ ਇਹ ਨਵੇਂ-ਨਵੇਂ ਜਵਾਨ ਹੋ ਰਹੇ ਮੁੰਡੇ ਗਲਤ ਸਮਝਦੇ ਹੋਣ ਤੇ ਹੋ ਸਕਦੇ ਇਸ ਵੀਡੀਓ ਤੋਂ ਬਾਅਦ ਮੁੰਡਿਆਂ ਨੇ ਵੀਡੀਓ ਬਣਾਉਣ ਵਾਲੇ ਨੂੰ ਮਾੜਾ-ਚੰਗਾ ਵੀ ਬੋਲਿਆ ਹੋਵੇ। ਹੁਣ ਇਨ੍ਹਾਂ ਵੱਡੇ ਘਰਾਂ ਦੇ ਵਿਗੜੇ ਹੋਏ ਕਾਕਿਆਂ ਨੂੰ ਜ਼ਰਾ ਧਿਆਨ ਨਾਲ ਦੇਖੋ।
previous post