Htv Punjabi
Punjab Video

ਅੱਧੀ ਰਾਤ ਨੂੰ ਚਾਰ ਮੁੰਡਿਆਂ ਦੀ ਵਿਗੜੀ ਨੀਅਤ, ਸੁੰਨੀ ਦੁਕਾਨ ‘ਚ ਦੋ ਮੁੰਡਿਆਂ ਨਾਲ…..

ਸੀਸੀਟੀਵੀ ਚ ਕੈਦ ਇਹ ਤਸਵੀਰਾਂ ਸ਼ਹਿਰ ਲਹਿਰਾਗਾਗਾ ਦੀਆਂ ਨੇ,,, ਸਮਾਂ ਰਾਤ ਦੇ ਕਰੀਬ 10 ਵਜੇ ਦਾ ਹੋ ਚੁੱਕਿਆ ਸੀ ਜਿਸ ਸਮੇਂ ਕੁਝ ਨੌਜਵਾਨ ਇਕ ਦੁਕਾਨ ਤੇ ਲੁੱਟ ਖੋਹ ਕਰਨ ਆਉਂਦੇ ਨੇ… ਜਿਸ ਦੀਆਂ ਤਸਵੀਰਾਂ ਤੁਸੀਂ ਸੀਸੀਟੀਵੀ ਚ ਸਾਫ ਦੇਖ ਸਕਦੇ ਹੋ… ਚਾਰ ਨੌਜਵਾਨ ਪਹਿਲਾਂ ਵੀਡੀਓ ਚ ਆਉਂਦੇ ਦਿਖਾਈ ਦਿੰਦੇ ਨੇ ਤੇ ਫੇਰ ਵਾਪਸ ਭੱਜਦੇ ਦਿਖਾਈ ਦਿੰਦੇ ਨੇ ਜੋ ਜਾਂਦੇ ਜਾਂਦੇ ਇਕ ਜਗ੍ਹਾ ਤੇ ਮੋਬਾਈਲ ਸੁੱਟਦੇ ਵੀ ਕੈਮਰੇ ਚ ਨਜਰ ਆਉਂਦੇ ਨੇ… ਹੁਣ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ।.. ਦਰਅਸਲ ਲਹਿਰਾਗਾਗਾ ਚ ਸੰਜੇ ਆਰਟਸ ਨਾਲ ਦੀ ਦੁਕਾਨ ਦੇ ਦੇਰ ਰਾਤ ਚਾਰ ਲੁਟੇਰੇ ਆਉਂਦੇ ਨੇ ਤੇ ਲੱਖ ਰੁਪਏ ਦੇ ਨੇੜੇ ਤੇੜੇ ਦੁਕਾਨਦਾਰ ਤੋਂ ਲੈ ਕੇ ਫਰਾਰ ਹੋ ਜਾਂਦੇ।.. ਤੇ ਮੋਬਾਈਲ ਵੀ ਖੋਹ ਲੈਂਦੇ ਨੇ ਪਰ ਮੋਬਾਈਲ ਨੂੰ ਜਾਂਦੇ ਜਾਂਦੇ ਰਾਸਤੇ ਵਿੱਚ ਸੁੱਟ ਦਿੰਦੇ ਨੇ ਜਿਸ ਦੀ ਰਿਕਾਡਿੰਗ ਸੀਸੀਟੀਵੀ ਵੀਡੀਓ ਚ ਸਾਫ ਦਿਖਾਈ ਦਿੰਦੀ ਐ…

ਉੱਧਰ ਸਮਾਜਸੇਵੀ ਯਸ਼ ਪੇਂਟਰ ਤੇ ਸੰਦੀਪ ਦੀਪੂ ਨੇ ਕਿਹਾ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਡਾਮਾਡੋਲ ਹੋ ਚੁੱਕੀ ਐ… ਹਰ ਦਿਨ ਨਵੀਂਆਂ ਵਾਰਦਾਤਾਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਜਿਸ ਨੂੰ ਰੋਕਣ ਚ ਪੁਲਿਸ ਨਾਕਾਮਯਾਬ ਹੋ ਰਹੀ ਐ…ਮੌਕੇ ਤੇ ਪਹੁੰਚੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਦੇ ਆਧਾਰ ਤੇ ਚੈਕਿੰਗ ਕੀਤੀ ਜਾ ਰਹੀ ਐ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,

ਪੁਲਿਸ ਦੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਨਾਂ ਦੀ ਨੱਕ ਥੱਲੇ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਹੋ ਰਹੀਆਂ ਨੇ ਪਰ ਪੁਲਿਸ ਉਨਾਂ ਨੂੰ ਰੋਕਣ ਚ ਅਜੇ ਤੱਕ ਸਫਲ ਨਹੀਂ ਹੋ ਰਹੀ.. ਇਹ ਕਿਤੇ ਨਾ ਕਿਤੇ ਪੁਲਿਸ ਤੇ ਵੱਡਾ ਸਵਾਲ ਖੜ੍ਹਾ ਕਰ ਦੀ ਐ।

Related posts

ਲੁਧਿਆਣਾ ‘ਚ ਸਵੀਡਨ ਸਰਕਾਰ ਦੇ ਖਿਲਾਫ ਮੁਸਲਮਾਨ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

htvteam

ਦੇਖੋ ਕਿਵੇਂ ਪੰਜਾਬ ਦੇ ਅਧਿਕਾਰ ਕੀਤੇ ਦਿੱਲੀ ਦੇ ਹਵਾਲੇ ?

htvteam

ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਉਣ ਲੱਗੇ ਆਹ ਚੀਜ਼ ਤੋਂ ਜ਼ਰਾ ਬੱਚਕੇ

htvteam

Leave a Comment