ਪੱਥਰੀ ਦਾ ਇਲਾਜ ਕਰਵਾਉਣ ਤੋਂ ਪਹਿਲਾਂ ਆਹ ਖਬਰ ਜਰਾ ਧਿਆਨ ਨਾਲ ਦੇਖ ਲਿਓ,,, ਦੇਖੋ ਕਿਵੇਂ ਡਾਕਟਰ ਦੀ ਇੱਕ ਗਲਤੀ ਨੇ ਨਵੇਂ ਲਾੜੇ ਦੀ ਲੈ ਲਈ ਜਾਨ,, ਸੰਗਰੂਰ ਚ ਰਹਿਣ ਵਾਲਾ 30 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਜਾਂਦੀ ਹੈ ਅਤੇ ਪਰਿਵਾਰਿਕ ਮੈਂਬਰ ਵੱਡੀ ਗਿਣਤੀ ਦੇ ਵਿੱਚ ਥਾਣਾ ਸਿਟੀ ਵਨ ਸੰਗਰੂਰ ਵਿਖੇ ਪਹੁੰਚ ਜਾਂਦੇ ਹਨ ਅਤੇ ਜੰਮ ਕੇ ਹੰਗਾਮਾ ਕੀਤਾ ਜਾਂਦਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੇਟਾ ਜਿਸ ਦੀ ਉਮਰ 30 ਕੁ ਸਾਲ ਸੀ ਜਿਸ ਦਾ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਦਿੱਲੀ ਮੈਡੀਕਲ ਹਸਪਤਾਲ ਸੰਗਰੂਰ ਵਿਖੇ ਆਪਣੇ ਪੱਥਰੀ ਦਾ ਇਲਾਜ ਕਰਾਉਣ ਦੇ ਲਈ ਕੱਲ ਗਿਆ ਜਿੱਥੇ ਉਸ ਨੂੰ ਡਾਕਟਰ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਰੇਸ਼ਨ ਕਰਨਾ ਪਵੇਗਾ ਉਹਨਾਂ ਨੇ ਕਿਹਾ ਕਿ ਘਰ ਦੇ ਪਰਿਵਾਰਿਕ ਮੁਤਾਬਕ ਜਿਉਂ ਹੀ ਪੀੜਿਤ ਵਿਅਕਤੀ ਨੂੰ ਡਾਕਟਰ ਆਪਰੇਸ਼ਨ ਥੀਏਟਰ ਚ ਲੈ ਕੇ ਗਏ ਤਾਂ ਦੋ ਮਿੰਟ ਬਾਅਦ ਹੀ ਡਾਕਟਰ ਬਾਹਰ ਆ ਗਏ ਤੇ ਪਰਿਵਾਰ ਨੂੰ ਕਿਹਾ ਕਿ ਤੁਹਾਡੇ ਲੜਕੇ ਦੀ ਹਾਲਤ ਗੰਭੀਰ ਹੈ।
ਇਸ ਨੂੰ ਪਟਿਆਲਾ ਦੇ ਹਸਪਤਾਲ ਵਿਖੇ ਲੈ ਜਾਓ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਤੇਜ਼ੀ ਦੇ ਨਾਲ ਆਪਣੇ ਬੇਟੇ ਨੂੰ ਹਸਪਤਾਲ ਪਟਿਆਲਾ ਵਿਖੇ ਲੈ ਗਏ ਜਦੋਂ ਡਾਕਟਰਾਂ ਨੇ ਦੇਖਿਆ ਤਾਂ ਡਾਕਟਰਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਬੇਟਾ ਨੀਲਾ ਹੋਇਆ ਪਿਆ ਤੇ ਇਸ ਦੀ ਮੌਤ ਦੋ ਘੰਟੇ ਪਹਿਲਾਂ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਡਾਕਟਰ ਦੀ ਅਣਗਹਿਲੀ ਹੈ ਉਸਨੇ ਬੇਹੋਸ਼ੀ ਵਾਲਾ ਟੀਕਾ ਵੱਧ ਮਾਤਰਾ ਵਿੱਚ ਲਗਾ ਦਿੱਤਾ ਅਤੇ ਜਦੋਂ ਥਾਣਾ ਸਿਟੀ ਸੰਗਰੂਰ ਦੇ ਐਸਐਚ ਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾਂ ਕੀ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।
ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਜਾਂਚ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
