ਲੁਧਿਆਣਾ ਦੇ ਵਿੱਚ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਵੱਲੋਂ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਕਰਦੇ ਹੋਏ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਤੋਂ ਇੱਕ ਵੱਡਾ ਕਾਫਲਾ ਅਖਤਿਆਰ ਕੀਤਾ ਜਾਵੇਗਾ। ਜੋ ਸਰਕਾਰ ਦੇ ਖਿਲਾਫ ਆਰ-ਪਾਰ ਦੀ ਜੰਗ ਸ਼ੁਰੂ ਕਰੇਗਾ ਉਹਨਾਂ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ। 3 ਦਸੰਬਰ ਨੂੰ ਉਹਨਾਂ ਵੱਲੋਂ ਜਿਹੜਾ ਧਰਨਾ ਲਗਾਇਆ ਗਿਆ ਸੀ ਉਸ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਇੱਕ ਬਹਾਦਰ ਕੇ ਦੇ ਟ੍ਰੀਟਮੈਂਟ ਪਲਾਂਟ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਅਤੇ ਬਾਕੀ ਦੇ ਲਈ ਉਹਨਾਂ ਵੱਲੋਂ ਸਾਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਪਰ ਸਰਕਾਰ ਨੇ ਖੁਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਂਟ ਨੂੰ ਇਹ ਕਹਿ ਕੇ ਬਕਾਇਦਾ ਇੱਕ ਲੈਟਰ ਜਾਰੀ ਕੀਤਾ ਕਿ ਤੁਸੀਂ ਵੀ ਜਾ ਕੇ ngt ਤੋਂ ਸਟੇ ਲੈ ਲਓ। ਉਹਨਾਂ ਕਿਹਾ ਕਿ ਇਸ ਤੋਂ ਜ਼ਾਹਿਰ ਹੈ ਕਿ ਸਰਕਾਰ ਦੀ ਮਨਸ਼ਾ ਸਾਫ ਨਹੀਂ ਹੈ ਉਹ ਪਾਣੀ ਨੂੰ ਸਾਫ ਨਹੀਂ ਕਰਨਾ ਚਾਹੁੰਦੇ।
ਇਸ ਪ੍ਰੈਸ ਕਾਨਫਰਸ ਦੇ ਵਿੱਚ ਲੱਖਾ ਸਿਧਾਣਾ ਅਮਿਤੋਜ ਮਾਨ ਅਤੇ ਹੋਰ ਵੀ ਆਗੂ ਸ਼ਾਮਿਲ ਰਹੇ ਜਿਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਤਿੰਨ ਦਿਸੰਬਰ ਨੂੰ ਧੱਕਾ ਕੀਤਾ। ਸਾਡੇ ਧਰਨੇ ਪ੍ਰਦਰਸ਼ਨ ਨੂੰ ਕਾਨੂੰਨ ਵਿਵਸਥਾ ਦੇ ਨਾਲ ਜੋੜ ਕੇ ਵਿਖਾਇਆ ਗਿਆ ਉਹਨਾਂ ਕਿਹਾ ਕਿ ਉਸ ਦਿਨ ਕਿਸੇ ਵੀ ਤਰ੍ਹਾਂ ਦਾ ਮਾਹੌਲ ਪੈਦਾ ਹੋ ਸਕਦਾ ਸੀ ਸਾਨੂੰ ਜਾਣ ਬੁਝ ਕੇ ਪ੍ਰਸ਼ਾਸਨ ਨੇ ਰੋਕਿਆ ਉਹਨਾਂ ਕਿਹਾ ਕਿ ਇਸ ਕਰਕੇ ਅਸੀਂ ਹੁਣ ਫੈਸਲਾ ਲਿਆ ਹੈ ਕਿ ਸਰਕਾਰ ਕੋਈ ਇਸ ਤੇ ਸਖਤ ਫੈਸਲਾ ਨਹੀਂ ਲਵੇਗੀ ਅਤੇ ਅਸੀਂ ਹੁਣ ਇਸ ਮਾਮਲੇ ਨੂੰ ਲੈ ਕੇ ਆਰ ਪਾਰ ਦੀ ਲੜਾਈ ਲੜਨ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਐਨਜੀਟੀ ਸਾਫ ਕਹਿ ਦਿੱਤੀ ਜੇਕਰ ਪਾਣੀ ਗੰਦਾ ਹੈ ਤਾਂ ਉਹ ਬੁੱਢੇ ਨਾਲੇ ਦੇ ਵਿੱਚ ਕਿਸੇ ਵੀ ਸੂਰਜ ਚ ਪਾਇਆ ਨਹੀਂ ਜਾ ਸਕਦਾ ਉਥੇ ਹੀ ਉਹਨਾਂ ਇਹ ਵੀ ਕਿਹਾ ਕਿ ਐਨਜੀਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਪਹਿਲੀ ਵਾਰ ਇਹ ਕੀਤਾ ਹੈ ਕਿ ਕਿਸੇ ਵੀ ਮਾਮਲੇ ਦੇ ਵਿੱਚ ਆਰਡਰ ਦੀ ਤਰੀਕ ਤੋਂ ਪਹਿਲਾਂ ਹੀ ਤਰੀਕ ਪਾ ਦਿੱਤੀ ਹੈ ਉਹਨਾਂ ਕਿਹਾ ਕਿ ਜੋ 20 ਮਾਰਚ ਦਾ ਸਮਾਂ ਸੀ ਉਸ ਨੂੰ ਬਦਲ ਕੇ 23 ਦਸੰਬਰ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਮਸਲਾ ਕਾਫੀ ਗੰਭੀਰ ਹੈ। ਅਤੇ ਸਾਡੇ ਆਗੂ ਵੱਲੋਂ ਸਾਰੀ ਗੱਲ ਐਨਜੀਟੀ ਨੂੰ ਜਾ ਕੇ ਦੱਸੀ ਗਈ ਹੈ।
ਖੈਰ ਦੱਸ ਦੀਏ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਸਮਾਜ ਸੇਵੀ ਆਗੂਆਂ ਦੇ ਵੱਲੋਂ ਮੋਰਚੇ ਖੋਲੇ ਜਾ ਰਹੇ ਨੇ ਤਾਂ ਕਿ ਗੰਦੇ ਪਾਣੀ ਦੀ ਮਸਲੇ ਦਾ ਹੱਲ ਹੋ ਸਕੇ ਜਿਹਦੇ ਚਲਦੇ ਹੁਣ ਵੱਡੀ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
