ਫਰੀਦਕੋਟ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਿਲ
ਬਲੈਕਮੇਲ ਕਰਨ ਦੇ ਮਾਮਲੇ ਚ ਪੁਲਿਸ ਵੱਲੋਂ ਗਿਰੋਹ ਦਾ ਪਰਦਾਫਾਸ਼
ਅਸ਼ਲੀਲ ਵੀਡੀਓ ਦਾ ਡਰ ਦਿਖਾ ਕੇ ਇੱਕ ਵਪਾਰੀ ਨੂੰ ਕੀਤਾ ਬਲੈਕਮੇਲ
ਛੇ ਵਿਅਕਤੀਆਂ ਨੂੰ ਕੀਤਾ ਗਿਰਫਤਾਰ, ਜਿਨਾਂ ਚ ਤਿੰਨ ਔਰਤਾਂ ਵੀ ਸ਼ਾਮਿਲ
ਫਰੀਦਕੋਟ ਦੇ ਇੱਕ ਵਪਾਰੀ ਜੋ ਇੱਕ ਧਾਰਮਿਕ ਸੰਸਥਾ ਦਾ ਅਹੁਦੇਦਾਰ ਵੀ ਹੈ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਮਹਿਲਾ ਵੱਲੋਂ ਆਸ਼ਰਮ ਵਿੱਚ ਗਲਤ ਕੰਮ ਹੋਣ ਦੀ ਵੀਡੀਓ ਹੋਣ ਦਾ ਡਰ ਦਿਖਾਇਆ ਗਿਆ ਅਤੇ ਉਸਨੂੰ ਮਿਲ ਕੇ ਇਹ ਵੀਡੀਓ ਦਿਖਉਣ ਦੀ ਗੱਲ ਕਹੀ ਅਤੇ ਜਦੋਂ ਉਹ ਉਕਤ ਮਹਿਲਾ ਨੂੰ ਮਿਲੇ ਤਾਂ ਉਸ ਵੱਲੋਂ ਕੁੱਜ ਵੀ ਸਬੂਤ ਨਾ ਦਿਖਾਏ ਜਾਣ ਤੇ ਮਹਿਲਾ ਨੂੰ ਆਪਣੀ ਕਾਰ ਚੋ ਉਤਾਰ ਦਿੱਤਾ ਪਰ ਇਸ ਤੋਂ ਬਾਅਦ ਵਪਾਰੀ ਨੂੰ ਉਕਤ ਮਹਿਲਾ ਨਾਲ ਗਲਤ ਸਬੰਧ ਹੋਣ ਦਾ ਡਰ ਦੇਕੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਜਿਸ ਦਰਮਿਆਨ ਕੁੱਜ ਹੋਰ ਵਿਅਕਤੀ ਵੀ ਇਸ ਮਾਮਲੇ ਚ ਸ਼ਾਮਲ ਹੋੱਕੇ ਬਦਨਾਮੀ ਦਾ ਡਰ ਦਿਖਾ ਕੇ ਵਪਾਰੀ ਨੂੰ ਰਾਜੀਨਾਮੇ ਕਰਨ ਦੇ ਏਵਜ ਚ 15 ਲੱਖ ਰੁਪਏ ਦੀ ਮੰਗ ਕੀਤੀ ਜਾਣ ਲੱਗੀ ਜੋ ਇੱਕ ਹੋਟਲ ਚ ਬੈਠ ਗੱਲ 8 ਲੱਖ ਰੁਪਏ ਚ ਨਿਬੜੀ,,,,,,,
ਪਰ ਇਸੇ ਦੌਰਾਨ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕਰ ਵਪਾਰੀ ਨੂੰ ਝੂਠੇ ਬਦਨਾਮ ਕਰਨ ਦੀ ਗੱਲ ਕਹੀ ਜਿਸ ਸ਼ਿਕਾਇਤ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪੈਸੇ ਲੈਣ ਮੌੱਕੇ ਬਲੈਕ ਮੇਲ ਕਰਨ ਵਾਲੇ ਗਿਰੋਹ ਦੇ ਮੇੱਬਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਸ਼ਨਾਖਤ ਤੇ ਕੁਲ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਚ ਤਿੰਨ ਮਹਿਲਾਵਾਂ ਵੀ ਸ਼ਾਮਲ ਸਨ।ਦੱਸਿਆ ਜਾ ਰਿਹਾ ਹੈ ਕੇ ਫੜੇ ਗਏ ਅਰੋਪੀਆ ਚੋ ਦੋ ਸਾਬਕਾ ਕਾਂਗਰਸੀ ਸਰਪੰਚ ਹਨ ਜਦਕਿ ਇੱਕ ਆਰੋਪੀ ਕਾਂਗਰਸ ਪਾਰਟੀ ਦਾ ਮੌਜੂਦਾ ਪੰਚਾਇਤ ਮੇੱਬਰ ਹੈ।
ਫਿਲਹਾਲ ਪੁਲਿਸ ਵੱਲੋਂ ਇਸ ਗਿਰੋਹ ਦੇ ਸਾਰੇ ਮੈਬਰਾਂ ਨੂੰ ਅੱਜ ਮਾਨਯੋਗ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ ਜੀਸ ਦੌਰਾਨ ਹੋਰ ਪੁੱਛਗਿੱਛ ਕਰ ਜਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕੇ ਇਸ ਗਿਰੋਹ ਵੱਲੋਂ ਹੋਰ ਕਿਸ ਕਿਸ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
