Htv Punjabi
Punjab

ਚਮਕੌਰ ਸਾਹਿਬ ਦੇ ਨੌਜਵਾਨ ਨੂੰ ਕੈਨੇਡਾ ਅਤੇ ਆਸਟਰੇਲੀਆ ਦਾ ਨਕਲੀ ਵੀਜ਼ਾ ਦੇ ਕੇ ਏਜੰਟ ਨੇ ਠੱਗੇ 9.37 ਲੱਖ ਰੁਪਏ

ਚਮਕੌਰ ਸਾਹਿਬ : ਇੱਕ ਸਾਲ ਪਹਿਲਾਂ ਟਰੈਲ ਏਜੰਟ ਨੇ ਪਿੰਡ ਬਰੂਵਾਲ ਦੇ ਲਖਵੀਰ ਸਿੰਘ ਨੂੰ ਆਸਟਰੇਲੀਆ ਅਤੇ ਕੈਨੇਡਾ ਭੇਜਣ ਦਾ ਵਾਅਦਾ ਕੀਤਾ l ਏਜੰਟ ਨੇ ਇਹ ਵੀ ਕਿਹਾ ਕਿ ਪਹਿਲਾਂ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਵਾ ਦੇਵੇਗਾ ਫੇਰ ਬਾਅਦ ਵਿੱਚ ਕੈਨੇਡਾ ਪਹੁੰਚਣ ‘ਤੇ ਵਰਕ ਪਰਮਿਟ ਵੀ ਦਿਵਾ ਦੇਵੇਗਾ l ਕੈਨੇਡਾ ਦਾ ਵੀਜ਼ਾ ਤਾਂ ਭੇਜਿਆ ਪਰ ਅਮਰੀਕਾ ਦੇ ਦੋਸਤ ਤੋਂ ਪਤਾ ਲੱਗਿਆ ਕਿ ਵੀਜ਼ਾ ਨਕਲੀ ਹੈ l ਏਜੰਟ ਨੇ ਬਾਅਦ ਵਿੱਚ ਆਸਟਰੇਲੀਆ ਦਾ ਟੂਰਿਸਟ ਵੀਜ਼ਾ ਭੇਜਿਆ, ਉਹ ਵੀ ਨਕਲੀ ਨਿਕਲਿਆ l ਲਖਵੀਰ ਸਿੰਘ ਦੀ ਸ਼ਿਕਾਇਤ ‘ਤੇ ਟਰੈਵਲ ਏਜੰਟ ਗੁਰਚਰਨ ਸਿੰਘ ਦੇ ਖਿਲਾਫ ਆਸਟਰੇਲੀਆ ਅਤੇ ਕੈਨੇਡਾ ਭੇਜਣ ਦੇ ਨਾਮ ‘ਤੇ 9.37 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਪੁਲਿਸ ਨੇ ਦਰਜ ਕਰ ਲਿਆ ਹੈ l ਸ਼ਿਕਾਇਤਕਰਤਾ ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਜਨਵਰੀ 2019 ਵਿੱਚ ਆਸਟਰੇਲੀਆ ਅਤੇ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ l ਮੁਲਜ਼ਮ ਗੁਰਚਰਨ ਸਿੰਘ ਨਾਲ ਉਸ ਦੀ ਪਹਿਚਾਣ ਉਸ ਦੇ ਦੋਸਤ ਨੇ ਕਰਵਾਈ ਸੀ l ਚਮਕੌਰ ਸਾਹਿਬ ਅਨਾਜ ਮੰਡੀ ਵਿੱਚ ਮੁਲਜ਼ਮ ਨੇ ਦਫਤਰ ਵੀ ਖੋਲਿਆ ਹੈ l ਲਖਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗੁਰਚਰਨ ਸਿੰਘ ਨੇ ਕਿਹਾ ਸੀ ਕਿ ਉਹ ਪਹਿਲਾਂ ਕੈਨੇਡਾ ਦਾ ਟੂਰਿਸਟ ਵੀਜ਼ਾ ਲਗਵਾ ਦੇਵੇਗਾ ਅਤੇ ਬਾਅਦ ਵਿੱਚ ਕੈਨੇਡਾ ਪਹੁੰਚਣ ‘ਤੇ ਵਰਕ ਪਰਮਿਟ ਵੀ ਦਿਵਾ ਦੂਗਾ ਅਤੇ ਇਸ ਦੇ ਲਈ 9.37 ਲੱਖ ਦੀ ਗੱਲ ਕੀਤੀ l

Related posts

ਰਾਹ ਜਾਂਦੀ ਬੱਕਰੀ ਦੇ ਚੰਨੀ ਨੇ ਫੜ੍ਹ ਲਏ ਥਣ; ਦੇਖ ਦੇਖ ਗੰਨਮੈਨ ਵੀ ਹੋਏ ਹੈਰਾਨ

htvteam

ਧੀ ਦੇ ਵਿਆਹ ਤੋਂ ਪਰਤ ਰਹੇ ਮਾਂ ਬਾਪ ਦੀ ਮੌਤ ਚ ਵੱਡਾ ਖੁਲਾਸਾ

htvteam

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

htvteam

Leave a Comment