ਸੱਟ ਵੱਜਣ ਜਾਂ ਦਰਦ ਹੋਣ ਤੇ ਮਰੀਜ਼ ਨੂੰ ਹਸਪਤਾਲ ਦਾਖਲ ਕੀਤਾ ਜਾਂਦਾ ਐ ਜਾਂ ਉਸ ਨੂੰ ਕੋਈ ਦਵਾਈ ਦਿੱਤੀ ਜਾਂਦੀ ਐ,,,,ਪਰ ਜੇਕਰ ਤੁਹਾਡੇ ਦਰਦ ਨੂੰ ਠੀਕ ਕਰਨ ਲਈ ਤੁਹਾਨੂੰ ਕੋਈ ਦਵਾਈ ਦੀ ਥਾਂ ਚਿੱਟੇ ਵਰਗਾ ਨਸ਼ਾਂ ਖਾਣ ਨੂੰ ਦੇ ਦੇਵੇ ਤਾਂ ਤੁਸੀ ਕਿ ਕਰੋਗੇ , ਸੁਭਾਵਿਕ ਜੀ ਗੱਲ ਹੈ ਕਿ ਤੁਸੀ ਨਸ਼ਾਂ ਖਾਣ ਤੋਂ ਮਨਾ ਕਰ ਦੇਵੋਗੇ,,,,,ਪਰ ਹਸਪਤਾਲ ਦੇ ਬੈਡ ਤੇ ਬੈਠੀ ਇਹ ਕੁੜੀ ਨੂੰ ਇਸ ਦੇ ਪਾਪੀ ਘਰ ਵਾਲੇ ਨੇ ਦਵਾਈ ਦੀ ਬਜਾਏ ਚਿੱਟਾ ਦੇਣਾ ਸ਼ੁਰੂ ਕਰ ਦਿੱਤਾ ,ਘਰਵਾਲੇ ਨੇ ਕੁੜੀ ਦੀ ਜਿੰਦਗੀ ਨਾਲ ਐਸਾ ਖਿਲਵਾੜ ਕੀਤਾ ਨਾ ਘਰ ਦੀ ਰਹੀ ਨਾ ਘਾਟ ਦੀ , ਆਪ ਤਾਂ ਘਰਵਾਲਾ ਇਸ ਨੂੰ , ਛੱਡ ਕੇ ਤੁਰ ਗਿਆ ਨਸ਼ੇ ਆਦੀ ਹੋਈ ਕੁੜੀ ਹੁਣ ਰੋਟੀ ਖਾਣ ਦੀ ਥਾਂ ਭੀਖ ਮੰਗ ਕੇ ਨਸ਼ਾਂ ਖਾਂਦੀ ਐ,,,,,ਜਿਸ ਨੂੰ ਬਟਾਲਾ ਦੇ ਕਸਬਾ ਕਾਦੀਆਂ ਦੇ ਬੱਸ ਸਟੈਂਡ ਤੋਂ ਨਸ਼ੇ ਦੀ ਹਾਲਤ ਚ ਚੁੱਕ ਹਸਪਤਾਲ ਚ ਦਾਖਲ ਕੀਤਾ ਗਿਆ ਅੱਗੇ ਜੋ ਪੀੜਤ ਕੁੜੀ ਨੇ ਦੱਸਿਆ ਉਸਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ ,,,,,
ਅਜੋਕੇ ਸਮੇਂ ਚ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਨਸ਼ੇ ਦੀ ਦਲਦਲ ਚ ਧੱਸਦੀਆਂ ਜਾ ਰਹੀਆਂ ਨੇ ਨਸ਼ੇ ਦੇ ਦੈਂਤ ਨੂੰ ਕਾਬੂ ਕਰਨਾ ਸਰਕਾਰਾਂ ਅਤੇ ਪੁਲਿਸ ਪ੍ਰਸਾਸ਼ਨ ਲਈ ਇਕ ਵੱਡੀ ਚਣੋਤੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……
