Htv Punjabi
Fitness Health Punjab Video

ਆਹ ਬੰਦੇ ਨੂੰ ਮੱਲੋ-ਮੱਲੀ ਵੱਜ ਜਾਂਦਾ ਸਲੂਟ, ਦੇਖੋ ਬੰਦੇ ਦੀ ਕਾਬਲੀਅਤ

ਬਿਨ੍ਹਾਂ ਕਿਸੇ ਫੀਸ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪੁਲਿਸ ਫੌਜ ਦੀ ਭਰਤੀ ਲਈ ਲਈ ਕਾਬਿਲ ਬਣਾਉਣ ਵਾਸਤੇ ਪਿਛਲੇ ਕਈ ਸਾਲਾਂ ਤੋਂ ਮਾਨਸਾ ਦੇ ਪਿੰਡ ਮੰਦਰਾਂ ਦੇ ਸਰਕਾਰੀ ਸਕੂਲ ਚ ਸੇਵਾਵਾਂ ਨਿਭਾਅ ਰਿਹਾ ਕੋਚ ਅਵਤਾਰ ਸਿੰਘ ਉਪਰਾਲਾ ਕਰ ਰਿਹਾ ਹੈ ਇਸ ਕੋਚ ਤੋਂ ਸਿੱਖਿਆ ਲੈ ਕੇ ਖੇਡਾਂ ਚ ਬਲਾਕ ਤੋਂ ਲੈ ਕੇ ਸਟੇਟ ਪੱਧਰ ਤੱਕ ਨਾਮ ਚਮਕਾਉਣ ਵਾਲੇ ਬੱਚਿਆਂ ਲਈ ਅੱਜ ਸਨਮਾਨ ਸਮਾਰੋਹ ਦਾ ਆਯੋਜਨ ਪਿੰਡ ਅੱਕਾਵਾਲੀ ਦੇ ਖੇਡ ਗ੍ਰਾਉੰਡ ਚ ਕੀਤਾ ਗਿਆ।

ਕੋਚ ਅਵਤਾਰ ਸਿੰਘ ਜੋ ਕਿ ਮਾਨਸਾ ਦੇ ਪਿੰਡ ਮੰਦਰਾਂ ਦੇ ਸਰਕਾਰੀ ਸਕੂਲ ਚ ਬਤੋਰ ਟੀਚਰ ਸੇਵਾਵਾਂ ਦੇਣ ਤੋਂ ਇਲਾਵਾ ਬਿਨ੍ਹਾਂ ਕਿਸੇ ਫੀਸ ਦੇ ਆਪਣੇ ਪਿੰਡ ਅੱਕਾਵਾਲੀ ਦੇ ਸਰਕਾਰੀ ਸਕੂਲ ਦੇ ਖੇਡ ਗ੍ਰਾਉੰਡ ਚ ਨੇੜੇ ਨੇੜੇ ਪਿੰਡਾਂ ਦੇ ਬੱਚਿਆ ਨੂੰ ਸਵੇਰੇ ਸ਼ਾਮ ਖੇਡਾਂ ਨਾਲ ਪਿਛਲੇ ਕਈ ਸਾਲ ਤੋਂ ਜੋੜ ਰਿਹਾ ਹੈ। ਕੋਚ ਅਵਤਾਰ ਸਿੰਘ ਇਸੇ ਗ੍ਰਾਊਂਡ ਚ ਨੌਜਵਾਨਾਂ ਨੂੰ ਪੁਲਿਸ ਅਤੇ ਫੌਜ ਦੀ ਭਰਤੀ ਲਈ ਵੀ ਤਿਆਰੀ ਕਰਵਾ ਰਿਹਾ ਹੈ। ਕੋਚ ਅਵਤਾਰ ਸਿੰਘ ਤੋਂ ਖੇਡਾਂ ਦੇ ਗੁਰ ਸਿੱਖਕੇ ਬੱਚੇ ਖੇਡਾਂ ਵਤਨ ਪੰਜਾਬ ਦੀਆਂ ਚ ਵਧੀਆ ਮੱਲਾ ਮਾਰ ਰਹੇ ਨੇ, ਖੇਡਾਂ ਚ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦੇ ਸਨਮਾਨ ਲਈ ਅੱਜ ਸਨਮਾਨ ਸਮਾਰੋਹ ਦਾ ਆਯੋਜਨ ਸਪੋਰਟਸ ਡਿਵੈਲਪਮੈਂਟ & ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵੱਜੋ ਪਹੁੰਚੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ ਨੇ ਸੁਸਾਇਟੀ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਅਤੇ ਕੋਚ ਅਵਤਾਰ ਸਿੰਘ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਹਰ ਸਹੂਲਤ ਦੇਣ ਲਈ ਤਿਆਰ ਹੈ।

ਕੋਚ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸਕੂਲ ਟਾਈਮ ਤੋ ਪਹਿਲਾ ਅਤੇ ਬਾਅਦ ਚ ਸਵੇਰੇ ਸ਼ਾਮ ਪਿੰਡ ਅੱਕਾਵਾਲੀ ਦੇ ਗ੍ਰਾਉੰਡ ਚ ਪ੍ਰੈਕਟਿਸ ਕਈ ਸਾਲਾਂ ਤੋਂ ਕਰਵਾ ਰਹੇ ਨੇ ਅਤੇ ਅੱਜ ਉਨ੍ਹਾਂ ਦੀ ਸੁਸਾਇਟੀ ਵੱਲੋਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਇਹ ਸਨਮਾਨ ਸਮਾਰੋਹ ਰੱਖਿਆ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਇਸ ਗ੍ਰਾਉੰਡ ਲਈ ਖੇਡਾਂ ਦੇ ਸਮਾਨ ਦੀ ਮੰਗ ਵੀ ਕੀਤੀ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਐਵੇਂ ਗਏ ਕੈਨੇਡਾ ਤਾਂ ਏਅਰਪੋਰਟ ‘ਤੇ ਮਿਲੇਗੀ ਪੂਰੀ ਫੈਮਿਲੀ ਨੂੰ PR, ਦੇਖੋ ਕਿਵੇਂ ?

htvteam

ਰੋਟੀ ਨਾਲ ਇਸ ਚੱਟਣੀ ਦਾ ਇਕ ਚਮਚਾ ਲੈ ਲਓ ਪੇਟ ਦੇ ਰੋਗ ਭੁੱਲ ਜਾਓਗੇ

htvteam

ਲੋਕ ਹੋਗੇ ਸਾਂਸਦ ਮੈਂਬਰ ਸਦੀਕ ਦੇ ਦੁਆਲੇ

htvteam

Leave a Comment