ਫਿਰੋਜ਼ਪੁਰ ਦੇ ਕਸਬਾ ਗੁਰੂ ਹਰਸਹਾਏ ਦੇ ਪਿੰਡ ਗੋਲੂ ਕਾ ਮੋੜ ਤੋਂ ਸ਼ਾਤਰ ਚੋਰਾਂ ਨੇ ਸਰਕਾਰੀ ਬੱਸ ਹੀ ਚੋਰੀ ਕਰ ਲਈ ਅਤੇ ਲੈ ਕੇ ਰਫੂ ਚੱਕਰ ਹੋ ਗਏ , ਜਾਣਕਾਰੀ ਅਨੁਸਾਰ ਗੁਰੂ ਹਰਸਹਾਏ ਤੋਂ ਜਲੰਧਰ ਜਾਣ ਵਾਲੀ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਢਾਬੇ ਉੱਪਰ ਬਸ ਖੜੀ ਕਰਕੇ ਰੋਟੀ ਖਾਣ ਚਲੇ ਗਏ ਜਦ ਰੋਟੀ ਖਾ ਕੇ ਵਾਪਸ ਆਏ ਤਾਂ ਉਥੇ ਬੱਸ ਮੌਜੂਦ ਨਹੀਂ ਸੀ ਜਦ ਕੈਮਰੇ ਫਰੋਲੇ ਗਏ ਤਾਂ ਪਤਾ ਲੱਗਾ ਕਿ ਉਕਤ ਬੱਸ ਚੋਰ ਚੋਰੀ ਕਰਕੇ ਲੈ ਗਏ ਨੇ ਜਿਸ ਦੀ ਪੁਲਿਸ ਨੂੰ ਰਪਟ ਲਿਖਾਈ ਗਈ ਪੁਲਿਸ ਵੱਲੋਂ ਸੀਸੀਟੀਵੀ ਵਿੱਚ ਦਿਖ ਰਹੇ ਚੋਰਾਂ ਦੀ ਪਛਾਣ ਕੀਤੀ ਗਈ ਜਿਸ ਤੇ ਛਾਪੇਮਾਰੀ ਕਰਕੇ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਚੋਰੀ ਹੋਈ ਬੱਸ ਵੀ ਬਰਾਮਦ ਕਰ ਲਈ ਗਈ ਹੈ ਜਦ ਕਿ ਦੂਸਰੇ ਆਰੋਪੀ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। , ਪੁਲਿਸ ਨੇ ਚੋਰਾਂ ਖਿਲਾਫ ਮੁਕਦਮਾ ਵੀ ਦਰਜ ਕੀਤਾ ਹੈ।
ਦੇਖਿਆ ਜਾਵੇ ਤਾਂ ਚੋਰਾਂ ਦੇ ਵੱਲੋਂ ਵੱਡੀਆਂ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਬੇਖੌਫ ਹੋ ਕੇ ਅੰਜਾਮ ਦਿੱਤਾ ਜਾ ਰਿਹਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
