Htv Punjabi
Punjab Video

ਪਿੰਡ ਚ ਵੜਦੇ ਸਾਰ ਆਹ ਮੁੰਡੇ ਨੂੰ ਕਿਉਂ ਵੱਜਣ ਲੱਗੇ ਸਲੂਟ ?

ਹਿੰਮਤ ਹੌਸਲੇ ਦੀਆਂ ਮਿਸਾਲਾਂ ਅਕਸਰ ਮਾਨਸਾ ਜਿਲੇ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਜਿੱਥੇ ਮਾਨਸੇ ਵਾਲਿਆਂ ਨੇ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਹਨ ਉਥੇ ਹੀ ਮਾਨਸਾ ਦੇ ਪਿੰਡ ਨੰਗਲ ਕਲਾਂ ਦੇ ਨੌਜਵਾਨ ਮਹਿਕਦੀਪ ਨੇ ਫਲਾਇੰਗ ਆਫਿਸਰ ਬਣ ਕੇ ਪੂਰੇ ਜਿਲੇ ਦਾ ਮਾਨ ਵਧਾਇਆ ਹੈ। ਪਿੰਡ ਨੰਗਲ ਕਲਾਂ ਦੇ ਵਿੱਚ ਬਣਿਆ ਜਸ਼ਨ ਦਾ ਮਾਹੌਲ। ਮਹਿਕਦੀਪ ਦੇ ਫਲਾਇੰਗ ਆਫਿਸਰ ਬਣ ਕੇ ਆਉਣ ਤੇ ਕੀਤਾ ਗਿਆ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ। ਮਾਂ ਦੀਆਂ ਅੱਖਾਂ ਚੋਂ ਖੁਸ਼ੀ ਦੇ ਨਿਕਲੇ ਹੰਜੂ । ਮਾਤਾ ਪਿਤਾ ਨੇ ਕਿਹਾ ਕਿ ਹੁਣ ਉਹ ਕਰੇਗਾ ਪੁੱਤ ਸਾਡੇ ਅਧੂਰੇ ਸਪਨੇ ਪੂਰੇ ,,,ਖੁਸ਼ੀ ਜਾਹਰ ਕਰਦਿਆਂ ਜਿੱਥੇ ਮਹਿਕਦੀਪ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਮਹਿਕਦੀਪ ਬਚਪਨ ਤੋਂ ਹੀ ਪੜ੍ਹਾਈ ਦੇ ਵਿੱਚ ਬਹੁਤ ਜਿਆਦਾ ਹੁਸ਼ਿਆਰ ਸੀ ਅਤੇ ਬਹੁਤ ਸ਼ਾਂਤ ਸੁਭਾਅ ਦਾ ਮਾਲਕ ਸੀ।

ਉਹਨਾਂ ਕਿਹਾ ਕਿ ਅੱਜ ਸਾਡਾ ਪੁੱਤ ਫਲਾਇੰਗ ਆਫਿਸਰ ਬਣ ਕੇ ਪਿੰਡ ਪਹੁੰਚਿਆ ਹੈ ਜਿਸ ਨਾਲ ਸਾਡੇ ਪੁੱਤ ਨੇ ਸਾਡਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉੱਥੇ ਹੀ ਮਹਿਕਦੀਪ ਨੇ ਦੱਸਿਆ ਕਿ ਉਹ ਚਾਰ ਸਾਲਾਂ ਤੋਂ ਇਸ ਮੁਕਾਮ ਤੇ ਪਹੁੰਚਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਸੀ। ਤੇ ਅੱਜ ਜਦੋਂ ਉਹ ਫਲਾਇੰਗ ਆਫਿਸਰ ਬਣ ਕੇ ਪਿੰਡ ਪਹੁੰਚਿਆ ਹੈ ਤਾਂ ਪਿੰਡ ਵਾਸੀਆਂ ਨੇ ਉਸਦਾ ਨਿੱਘਾ ਸਵਾਗਤ ਕੀਤਾ ਜਿਸ ਨਾਲ ਉਸਦੀਆਂ ਵੀ ਅੱਖਾਂ ਭਰ ਆਈਆਂ। ਪਰਿਵਾਰ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮੁਕਾਮ ਤੇ ਪਹੁੰਚਣ ਲਈ ਕਈ ਥਾਵਾਂ ਤੇ ਆਜਾਦ ਵੀ ਛੱਡਣਾ ਪੈਂਦਾ ਹੈ ਪਰ ਉੱਥੇ ਬੱਚਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਗਲਤ ਸੰਗਤ ਵਿੱਚ ਨਾ ਪੈ ਕੇ ਇੱਕ ਚੰਗੇ ਮੁਕਾਮ ਤੇ ਪਹੁੰਚਣ। ਮਹਿਕਦੀਪ ਨੇ ਨੌਜਵਾਨਾਂ ਨੂੰ ਪ੍ਰੇਰਨਾ ਵੀ ਦਿੱਤੀ ਤੇ ਕਿਹਾ ਕਿ ਹਾਰਾਂ ਤੋਂ ਹੀ ਜਿੱਤਾਂ ਬਣਦੀਆਂ ਨੇ ਤੇ ਕਦੇ ਵੀ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਬੰਦਾ ਡਿੱਗ ਡਿੱਗ ਕੇ ਹੀ ਸਵਾਰ ਹੁੰਦਾ ਹੈ ।

ਕਿਸੇ ਨੇ ਸਾਚੀ ਕਿਹਾ ਕਿ ਜੇਕਰ ਕਿਸੇ ਦੇ ਵਿੱਚ ਮੁਕਾਮ ਹਾਸਿਲ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਵੱਡੀਆਂ ਵੱਡੀਆਂ ਮੁਸੀਬਤਾਂ ਨੂੰ ਪਾਰ ਕਰਕੇ ਵੀ ਮੰਜ਼ਿਲ ਹਾਸਿਲ ਕਰ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤਾਂ ‘ਚ ਜਾਕੇ ਅਜਿਹੇ ਕੰਮ ਕਰਨ ਵੇਲੇ ਧਿਆਨ ਰੱਖਿਆ ਕਰੋ

htvteam

ਐਵੇਂ ਖਾਧੀਆਂ ਸਬਜ਼ੀਆਂ ਪੇਟ ਦੇ ਨਾਲ ਨਾਲ ਦਿਲ ਨੂੰ ਕਰਦੀਆਂ ਨੇ ਜਾਮ

htvteam

ਵਪਾਰੀ ਦੀ ਇਕੱਲੀ ਜਨਾਨੀ ਦੇਖ ਪਿੱਛੇ ਲੱਗੇ ਮੁੰਡੇ

htvteam

Leave a Comment