Htv Punjabi
Punjab Video

ਆਹ ਮੁੰਡੇ ਨੂੰ ਗ਼ਲਤ ਕੰਮ ਦਾ ਪਿਆ ਚਸਕਾ, ਵੀਡੀਓ ਦੇਖ ਹੈਰਾਨ ?

ਨਸ਼ੇ ਦੀ ਆਦਤ ਨੇ ਨੌਜਵਾਨ ਨੂੰ ਬਣਾਇਆ ਗੁਲਾਮ
ਨਸ਼ੇ ਦੀ ਖਾਤਰ ਕਰਦਾ ਸੀ ਕਿਸੇ ਦੇ ਘਰ ਚ ਕਰਦਾ ਸੀ ਨੌਕਰੀ
ਪਰਿਵਾਰ ਦੇ ਕਹਿਣ ਤੇ ਛੱਡੀ ਨੌਕਰੀ ਨੌਜਵਾਨ ਦੀ ਕੀਤੀ ਕੁੱਟਮਾਰ
ਪੁਲਿਸ ਨੇ ਇਸ ਮਾਮਲੇ ਚ ਕੀਤੀ ਵੱਡੀ ਕਾਰਵਾਈ
ਨਸ਼ੇ ਦੀ ਦਲਦਲ ਕਿਸ ਤਰ੍ਹਾਂ ਨੌਜਵਾਨੀ ਨੂੰ ਆਪਣੀ ਜਾਲ ਵਿੱਚ ਲੈ ਰਹੀ ਹੈ ਉਸ ਦਾ ਤਾਜ਼ਾ ਉਦਾਹਰਨ ਦੇਖਣ ਨੂੰ ਮਿਲਿਆ ਫਿਰੋਜ਼ਪੁਰ ਦੇ ਪਿੰਡ ਕੁੰਡਿਆਂ ਦੇ ਵਿੱਚ ਜਿੱਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਅਭੇ ਨਸ਼ੇ ਦੀ ਦਲ ਦਲ ਚ ਇਸ ਕਦਰ ਫਸਿਆ ਕੀ ਉਸ ਦਾ ਹੁਣ ਬਾਹਰ ਨਿਕਲਣਾ ਵੀ ਔਖਾ ਹੋਇਆ ਪਿਆ ਹੈ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਅਭੇ ਪਿੰਡ ਦੇ ਹੀ ਇੱਕ ਘਰ ਵਿੱਚ ਕੰਮ ਕਰਦਾ ਸੀ ਉਕਤ ਘਰ ਵਾਲੇ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਨੇ ਅਭੇ ਨੂੰ ਆਪਣੇ ਘਰ ਵਿੱਚ ਰੱਖ ਲਿਆ ਨਸ਼ੇ ਦੀ ਲੱਤ ਦੇ ਚੱਕਰ ਵਿੱਚ ਅਭੇ ਪੂਰਾ ਦਿਨ ਨਸ਼ਾ ਵੇਚਣ ਵਾਲਿਆਂ ਦੇ ਘਰ ਦਾ ਕੰਮ ਕਰਦਾ ਅਤੇ ਉਸਦੇ ਬਦਲੇ ਉਸਨੂੰ ਨਸ਼ੇ ਵਾਸਤੇ ਕੁਝ ਨਸ਼ਾ ਮਿਲ ਜਾਂਦਾ ਪਰ ਪਰਿਵਾਰ ਵਾਲਿਆਂ ਨੇ ਜਦ ਅਭੇ ਨੂੰ ਸਮਝਾਇਆ ਕਿ ਤੂੰ ਇਸ ਦਲਦਲ ਚੋਂ ਬਾਹਰ ਆ ਜਾ ਤਾਂ ਅਭੇ ਵੀ ਆਪਣੇ ਪਰਿਵਾਰ ਦੀ ਗੱਲ ਮੰਨ ਕੇ ਨਸ਼ੇ ਦੇ ਉਸ ਚੰਗੁਲ ਵਿੱਚੋਂ ਕਿਸੇ ਤਰ੍ਹਾਂ ਬਾਹਰ ਨਿਕਲ ਆਇਆ ਪਰ ਇਹ ਸਭ ਨਸ਼ਾ ਵੇਚਣ ਵਾਲਿਆਂ ਨੂੰ ਨਾ ਗੁਜ਼ਾਰ ਗੁਜਰਿਆ ਬਹਾਨੇ ਨਾਲ ਅਭੇ ਨੂੰ ਪਿੰਡ ਦੇ ਬਾਹਰ ਬੁਲਾ ਕੇ ਨਸ਼ਾ ਵੇਚਣ ਵਾਲਿਆਂ ਵੱਲੋਂ ਜੰਮ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਮਜਬੂਰ ਕੀਤਾ ਗਿਆ ਕਿ ਜੇਕਰ ਉਹ ਵਾਪਸ ਕੰਮ ਤੇ ਨਾ ਆਇਆ ਤਾਂ ਉਸ ਨਾਲ ਹੋਰ ਵੀ ਬੁਰਾ ਸਲੂਕ ਕੀਤਾ ਜਾਵੇਗਾ। ਪਰ ਅਭੇ ਨਹੀਂ ਮੰਨਿਆ ਤਾਂ ਆਰੋਪੀਆਂ ਨੇ ਉਸਨੂੰ ਚੱਕ ਕੇ ਲੈ ਗਏ ਅਤੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਪੁਲਿਸ ਦੇ ਵਿੱਚ ਵਿਚਾ ਆਣ ਕਰਕੇ ਆਰੋਪੀ ਉਸਨੂੰ ਛੱਡ ਕੇ ਫਰਾਰ ਹੋ ਗਏ ਪੁਲਿਸ ਵੱਲੋਂ ਪੀੜਿਤ ਲੜਕੇ ਦਾ ਮੈਡੀਕਲ ਕਰਵਾਇਆ ਗਿਆ ਹੈ।

ਉੱਥੇ ਹੀ ਪੁਲਿਸ ਵੱਲੋਂ ਮੌਕੇ ਤੋਂ ਇੱਕ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ। ਜਦਕਿ ਆਰੋਪੀ ਭੱਜਣ ਵਿੱਚ ਕਾਮਯਾਬ ਹੋ ਗਏ ਨੇ ਪੁਲਿਸ ਵੱਲੋਂ ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਹ ਜਾਂਦੇ ਕਿ*ਨਰਾਂ ਨੂੰ ਮੁੰ*ਡਿਆਂ ਨੇ ਸੁੱਟ ਲਿਆ ਗੱ*ਡੀ ‘ਚ

htvteam

ਇਸ ਪਿੰਡ ‘ਚ ਲੋਕਾਂ ਨੇ ਦੇਖਿਆ ਅਜੀਬ ਚਮਤਕਾਰ, ਪਾਣੀ ਦੀ ਟੈਂਕੀ ਦੇ ਪਾਈਪ ਚੋਂ 40 ਫੁਟ ਉੱਚਾ ਉਛਲਿਆ…

Htv Punjabi

ਪੁਲਿਸ ਦੇ ਅੱਥਰੂ ਗੈਸਾਂ ਦਾ ਦੇਖੋ ਕਿਸਾਨਾਂ ਨੇ ਪਰਾਲੀ ਨਾਲ ਕਿਵੇਂ ਦਿੱਤਾ ਜਵਾਬ

htvteam

Leave a Comment