Htv Punjabi
Punjab Video

ਆਹ ਲੀਡਰ ਕਿਸਦੀ ਖੋਲ੍ਹ ਗਿਆ ਪੋ…..?

ਕਾਂਗਰਸੀ ਨੇਤਾ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਬਿਆਨ
ਕਿਹਾ ਉਪ ਚੋਣਾਂ ਲਈ ਭਾਰਤ ਭੂਸ਼ਨ ਆਸ਼ੂ ਦੀ ਕਰਨਗੇ ਮਦਦ
ਸੂਬੇ ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਵੀ ਚੁੱਕੇ ਸਵਾਲ
ਕਿਹਾ ਗੁੰਡਾਗਰਦੀ ਅਤੇ ਡਰਾ ਧਮਕਾ ਕੇ ਕਰਵਾਈਆਂ ਜਾ ਰਹੀਆਂ ਨੇ ਚੋਣਾਂ
ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਚੋਣਾਂ ਵਿੱਚ ਗੁੰਡਾ ਤੰਤਰ ਅਤੇ ਡਰਾ ਧਮਕਾ ਕੇ ਚੋਣਾਂ ਹੋਈਆਂ ਨੇ ਕਿਹਾ ਕਿ ਅਜਿਹਾ ਉਹਨਾਂ ਪਹਿਲੀ ਵਾਰ ਦੇਖਿਆ ਹੈ ਕਿ ਨਗਰ ਨਿਗਮ ਵਿੱਚ ਸੱਤਾਧਾਰੀ ਪਾਰਟੀ ਆਪਣਾ ਮੇਅਰ ਨਹੀਂ ਬਣਾ ਸਕੀ।

ਇਹੀ ਨਹੀਂ ਉਹਨਾਂ ਜਿੱਥੇ ਸੂਬੇ ਵਿੱਚ ਕਾਂਗਰਸ ਪਾਰਟੀ ਦੇ ਮੁੜ ਤੋਂ ਬਣਨ ਦੇ ਸੰਕੇਤ ਦਿੱਤੇ ਤਾਂ ਉੱਥੇ ਹੀ ਉਹਨਾਂ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਸੰਪਰਕ ਨੂੰ ਲੈ ਕੇ ਵੀ ਕਿਹਾ ਕਿ ਉਹ ਸੀਨੀਅਰ ਲੀਡਰ ਨੇ ਅਤੇ ਉਹਨਾਂ ਦੇ ਸੰਪਰਕ ਵਿੱਚ ਪੁਰਾਣੇ ਕਾਂਗਰਸੀ ਲੀਡਰ ਹੋ ਸਕਦੇ ਨੇ। ਉਹਨਾਂ ਕਿਹਾ ਕਿ ਦਿੱਲੀ ਚੋਣ ਤੋਂ ਬਾਅਦ ਪੰਜਾਬ ਦੇ ਲੋਕ ਵੀ ਸਮਝ ਚੁੱਕੇ ਨੇ ਇਸੇ ਵਜਹਾ ਕਰਕੇ ਹੀ ਪੁਰਾਣੇ ਸਾਥੀ ਆਉਣ ਲਈ ਤਿਆਰ ਨੇ। ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੇ ਇਹ ਵੀ ਕਿਹਾ ਕਿ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਹੋਣ ਵਾਲੀ ਉਪ ਚੋਣ ਲਈ ਉਹ ਭਾਰਤ ਭੂਸ਼ਣ ਆਸ਼ੂ ਦਾ ਸਾਥ ਦੇਣਗੇ ਅਤੇ ਇੱਥੋਂ ਕਾਂਗਰਸ ਪਾਰਟੀ ਵੱਡੀ ਲੀਡ ਹਾਸਲ ਕਰੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਿਲ ਤੋਂ ਮਜਬੂਰ ਚੋਰ ‘ਤੇ ਇੰਝ ਆਇਆ ਜਨਾਨੀ ਦਾ ਦਿਲ

htvteam

ਰੋਟੀ ਖਾਣ ਲੱਗੇ ਕਦੇ ਵੀ ਭੁੱਲਕੇ ਨਾ ਕਰੋ ਆਹ 3 ਗਲਤੀਆਂ; ਦੇਖੋ ਵੀਡੀਓ

htvteam

ਗਲੀ ਚ ਹੋਇਆ ਅਜਿਹਾ ਕੰਮ, ਲੋਕਾਂ ਨੇ ਲਗਾ ਲਈਆਂ ਘਰਾਂ ਨੂੰ ਕੁੰਡੀਆਂ

htvteam

Leave a Comment