ਦੇਸ਼ ਭਰ ਵਿੱਚ ਅੱਜ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ। ਹਰ ਸ਼ਹਿਰ ਅਤੇ ਹਰ ਕਸਬੇ ਵਿੱਚ ਰਾਵਣ ਦੇ ਵੱਡੇ-ਵੱਡੇ ਪੁਤਲੇ ਬਣਾਏ ਗਏ ਹਨ ਅਤੇ ਸ਼ਾਮ ਨੂੰ ਉਨਾਂ ਦਾ ਦਹਿਣ ਕੀਤਾ ਜਾਵੇਗਾ। ਦੂਜੇ ਪਾਸੇ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਗਰਾਉਂਡ ਵਿੱਚ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ 55 ਫੁੱਟ ਰਾਵਣ ਦਾ ਪੁਤਲਾ ਇੱਕ ਹਵਾ ਦੇ ਬੁੱਲੇ ਦੇ ਨਾਲ ਜਮੀਨ ਤੇ ਗਿਰ ਗਿਆ, ਗਨੀਮਤ ਇਹ ਰਹੀ ਕੀ ਜਦੋਂ ਰਾਵਣ ਦਾ ਪੁਤਲਾ ਗਿਰਿਆ ਤਾਂ ਬੱਚੇ ਕੁਝ ਦੂਰੀ ਤੇ ਖੇਡ ਰਹੇ ਸੀ। ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਜਿਹੜੇ ਕਾਰੀਗਰਾਂ ਨੇ ਇਹ ਪੁਤਲਾ ਬਣਾਇਆ ਉਹਨਾਂ ਦੀ ਬਹੁਤ ਵੱਡੀ ਅਣਗੈਹਲੀ ਹੈ। ਇਸ ਗਰਾਊਂਡ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਇੱਥੇ ਵੱਡਾ ਇਕੱਠ ਹੁੰਦਾ ਹੈ ਜੇਕਰ ਉਸ ਵਕਤ ਰਾਵਣ ਦਾ ਪੁਤਲਾ ਨੀਚੇ ਗਿਰ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਮੌਕੇ ਰਾਵਣ ਬਣਾਉਣ ਵਾਲੇ ਕਾਰੀਗਰ ਨੇ ਕਿਹਾ ਕਿ ਇਹ ਰਾਵਣ ਦਾ ਪੁਤਲਾ ਹਵਾ ਦੇ ਨਾਲ ਡਿੱਗ ਗਿਆ ਹੈ। ਖੈਰ ਗਣੀਮਤ ਇਹ ਰਹੀ ਕਿ ਜੇਕਰ ਰਾਵਣ ਦਹਿਣ ਕਰਨ ਸਮੇਂ ਡਿੱਗਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਹੁਣ ਕਾਰੀਗਰਾਂ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਕਿ ਇਸ ਨੂੰ ਚੰਗੀ ਤਰੀਕੇ ਦੇ ਨਾਲ ਖੜਾ ਕੀਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
