Htv Punjabi
Punjab Religion

ਲੁਧਿਆਣਾ ਦੀ ਮੁਸਲਮਾਨ ਬੇਟੀਆਂ ਵੱਲੋਂ ਹਿਜਾਬ ਮਾਰਚ 12 ਫਰਵਰੀ ਨੂੰ ਹੋਵੇਗਾ: ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 10 ਫਰਵਰੀ ( ) : ਕਰਨਾਟਕਾ ਦੇ ਇੱਕ ਕਾਲਜ ਚ ਪਡਣ ਵਾਲੀ ਮੁਸਲਮਾਨ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਨੂੰ ਲੈ ਕੇ ਸ਼ੁਰੂ ਕੀਤੇ ਗਏ ਨਾਪਾਕ ਵਿਰੋਧ ਦੀ ਕੜੇ ਸ਼ਬਦਾਂ ਚ ਨਿੰਦਿਆ ਕਰਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗੁਵਾਈ ਹੇਠ ਲੁਧਿਆਣਾ ਦੀਆਂ ਸਾਰੀਆਂ ਮਸਜਿਦਾਂ, ਮਦਰਸੀਆਂ ਅਤੇ ਮੁਸਲਮਾਨ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਅਤੇ ਇਮਾਮ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅਸੀ ਕਰਨਾਟਕਾ ਦੀ ਉਸ ਬਹਾਦੁਰ ਧੀ ਮੁਸਕਾਨ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਜਿਨੇ ਦਰਜਨਾਂ ਫਿਰਕਾਪ੍ਰਸਤਾਂ ਦਾ ਅੱਲਾਹ -ਹੂ- ਅਕਬਰ ਦੀ ਅਵਾਜ ਦੇ ਨਾਲ ਮੁੰਹ ਤੋਡ ਜਵਾਬ ਦਿੱਤਾ। ਉਨਾਂ ਕਿਹਾ ਕਿ ਮੁਸਕਾਨ ਨੇ ਬੁਜਦਿਲਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਧੀਆਂ ਡਰਨ ਵਾਲੀਆਂ ਨਹੀਂ ਹਨ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਰਨਾਟਕਾ ਤੋਂ ਹੁਣ ਦੇਸ਼ ‘ਚ ਨਫਰਤ ਦਾ ਨਵਾਂ ਸੁਨੇਹਾ ਉੱਥੇ ਦੇ ਫਿਰਕਾਪ੍ਰਸਤ ਹਿਜਾਬ ਦਾ ਨਾਮ ਲੈ ਕੇ ਦੇ ਰਹੇ ਹਨ ਕਿਉਂਕਿ ਸੱਤਾ ‘ਚ ਆਏ ਇਸ ਨਾਕਾਮ ਰਾਜਨੇਤਾਵਾਂ ਦੇ ਕੋਲ ਨਫਰਤ ਅਤੇ ਧਰਮ ਦੀ ਰਾਜਨੀਤੀ ਦੇ ਸਿਵਾਏ ਕੁੱਝ ਬਚਿਆ ਹੀ ਨਹੀਂ ਹੈ।

ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬੇਟੀ ਪੜਾਓ ਅਤੇ ਦੂਜੇ ਪਾਸੇ ਬੇਟੀਆਂ ਨੂੰ ਸਿਰਫ ਹਿਜਾਬ ਦੀ ਵਜਾ ਨਾਲ ਪੜਾਈ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਹਿਜਾਬ ਅਤੇ ਬੁਰਖਾ ਅੱਜ ਨਹੀਂ ਆਇਆ ਹੈ ਇਸਨੂੰ ਪੜਾਈ ਦੇ ਨਾਲ – ਨਾਲ ਸਦੀਆਂ ਤੋ ਮੁਸਲਮਾਨ ਧੀਆਂ ਪਾਉਦੀਆਂ ਆ ਰਹੀਆਂ ਹਨ ਤਾਂ ਫਿਰ ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਇਸ ‘ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਸਾਰੇ ਮੈਬਰਾਂ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ‘ਚ ਸਿਵਲ ਹਸਪਤਾਲ ਰੋਡ ਤੋਂ ਬਰਾਉਨ ਰੋਡ, ਸੁਭਾਨੀ ਬਿਲਡਿੰਗ, ਜਾਮਾ ਮਸਜਿਦ ਜੇਲ ਰੋਡ ਹੁੰਦੇ ਹੋਏ ਇੱਕ ਵਿਸ਼ਾਲ ਹਿਜਾਬ ਮਾਰਚ 12 ਫਰਵਰੀ ਨੂੰ ਸਵੇਰੇ 10 : 30 ਵਜੇ ਕੱਢਿਆ ਜਾਵੇਗਾ, ਜਿਸ ‘ਚ ਲੁਧਿਆਣਾ ਦੀਆਂ ਸਾਰੀਆਂ ਮੁਸਲਮਾਨ ਭੈਣਾਂ – ਬੇਟੀਆਂ ਸ਼ਾਮਿਲ ਹੋਣਗੀਆਂ।

Related posts

ਭਾਖੜਾ ਨਹਿਰ ‘ਚੋਂ ਦੋ ਸਾਲ ਬਾਅਦ ਮਿਲੀ ਕਾਰ ; ਕਾਰ ਦੀ ਹਾਲਤ ਦੇਖਣ ਲਈ ਦੇਖੋ ਵੀਡੀਓ :

htvteam

ਢੱਡਰੀਆਂ ਵਾਲਿਆਂ ਦਾ ਹੁਣ ਜੱਥੇਦਾਰ ਅਕਾਲ ਤਖਤ ਸਾਹਿਬ ਨਾਲ ਪਿਆ ਪੰਗਾ, ਦੇਖੋ ਕੀ ਦਿੱਤੀ ਧਮਕੀ

Htv Punjabi

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

htvteam