ਇਸ ਵੇਲੇ ਦੀ ਵੱਡੀ ਤੇ ਦੁੱਖਦਾਈ ਖਬਰ ਇਟਲੀ ਤੋਂ ਆ ਰਹੀ ਹੈ, ਜਿੱਥੇ 2 ਪੰਜਾਬੀ ਮੁੰਡਿਆਂ ਅਤੇ ਇੱਕ ਕੁੜੀ ਨਾਲ ਜੋ ਦਰਦਨਾਕ ਭਾਣਾ ਵਾਪਰਿਆ ਹੈ ਉਸ ਕਰਕੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਛਾ ਗਈ ਹੈ |
ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖ਼ਰਾਬ ਮੌਸਮ ਦੇ ਚੱਲਦਿਆਂ ਬੀਤੇ ਦਿਨੀਂ ਲਗਭਗ 5:20 ‘ਤੇ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਕਾਰਨ 2 ਪੰਜਾਬੀ ਮੁੰਡਿਆਂ ਅਤੇ 1 ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਬਾਬਾ ਬਕਾਲਾ ਸਾਹਿਬ ਨਾਲ ਸਬੰਧਿਤ 2 ਸਕੇ ਭੈਣ-ਭਰਾ 20 ਸਾਲ ਦੀ ਬਲਪ੍ਰੀਤ ਕੌਰ ਅਤੇ 19 ਸਾਲ ਦੇ ਅਮ੍ਰਿਤਪਾਲ ਸਿੰਘ ਵਜੋਂ ਹੋਈ ਹੈ, ਜਦੋਂ ਕਿ ਤੀਜੇ ਨੌਜਵਾਨ ਦੀ ਪਛਾਣ ਵਿਸ਼ਾਲ ਕਲੇਰ ਵਜੋਂ ਹੋਈ ਹੈ, ਜੋ ਕਿ ਜਲੰਧਰ ਨਾਲ ਸਬੰਧਤ ਸੀ।
previous post