Htv Punjabi
Punjab

ਬਦਮਾਸ਼ ਗੁਰਪ੍ਰੀਤ ਸਾਥੀ ਸਮੇਤ ਗ੍ਰਿਫਤਾਰ, 3 ਪਿਸਤੌਲ, 5 ਮੈਗਜ਼ੀਨ ਅਤੇ 36 ਕਾਰਤੂਸ ਬਰਾਮਦ

ਖੰਨਾ : ਖੰਨਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ 20 ਸੰਗੀਨ ਮਾਮਲਿਆਂ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਲਾਡੀ ਅਤੇ 13 ਮਾਮਲਿਆਂ ਦਾ ਮੁਲਜ਼ਮ ਸਾਥੀ ਧੀਰਜ ਉਰਫ ਧੀਰੂ ਨੂੰ ਖੰਨਾ ਪੁਲਿਸ ਨੇ 3 ਪਿਸਤੌਲ, 5 ਮੈਗਜ਼ੀਨ ਅਤੇ 36 ਕਾਰਤੂਸ ਦੇ ਨਾਲ ਗ੍ਰਿਫਤਾਰ ਕੀਤਾ ਹੈ l ਜਦਕਿ ਅਮਰਿੰਦਰ ਸਿੰਘ ਫਰਾਰ ਹੋ ਗਿਆ l ਉਸ ਦੇ ਖਿਲਾਫ ਵੀ 8 ਮਾਮਲੇ ਦਰਜ ਹਨ l ਤਿੰਨੋਂ ਮੰਡੀ ਗੋਬਿੰਦਗੜ ਤੋਂ ਖੰਨਾ ਵੱਲ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਾਰ ਵਿੱਚ ਆ ਰਹੇ ਸਨ l
ਐਸਐਸਪੀ ਗੁਰਸ਼ਰਣਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਐਸਪੀਆਈ ਜਗਵਿੰਦਰ ਸਿੰਘ ਚੀਮਾ, ਡੀਐਸਪੀ ਆਈ ਤਰਲੋਚਨ ਸਿੰਘ ਅਤੇ ਸੀਆਈਏ ਇੰਚਾਰਜ ਗੁਰਮੇਲ ਸਿੰਘ ਦੀ ਲੀਡਰਸ਼ਿਪ ਵਿੱਚ ਅਮਲੋਹ ਰੋਡ ‘ਤੇ ਨਾਕਾਬੰਦੀ ਕੀਤੀ ਗਈ ਸੀ l ਗੋਬਿੰਦਗੜ ਸਾਈਡ ਤੋਂ ਆ ਰਹੀ ਬਰੇਜ਼ਾ ਕਾਰ ਨੂੰ ਰੋਕ ਕੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ l ਦੋਨਾਂ ਦੇ ਕਬਜ਼ੇ ਤੋਂ ਪੁਲਿਸ ਨੇ ਦੋ ਪਿਸਤੌਲ ਅਤੇ ਪੁੱਛਗਿਛ ਦੇ ਬਾਅਦ ਇੱਕ ਦੇ ਘਰ ਤੋਂ ਇੱਕ ਪਿਸਤੌਲ ਬਰਾਮਦ ਕੀਤੀ l ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਖੰਨਾ ਵਿੱਚ ਕਿਸੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ l
ਐਸਐਸਪੀ ਗੁਰਸ਼ਰਣਦੀਪ ਸਿੰਘ ਗਰੇਵਾਲ ਨੇ ਮਿਹਾ ਕਿ ਪੁੱਛਗਿਛ ਦੋਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਯੂਪੀ ਦੇ ਮੇਰਠ ਤੋਂ 6 ਪਿਸਤੌਲ ਲੈ ਕੇ ਆਏ ਸਨ l ਮੁਲਜ਼ਮਾਂ ਦੇ ਖਿਲਾਫ ਇੱਕ ਕੇਸ 2018 ਵਿੱਚ ਦਰਜ ਕੀਤਾ ਸੀ, ਉਸ ਸਮੇਂ ਉਨ੍ਹਾਂ ਦੇ ਕੋਲੋਂ 2 ਹਥਿਆਰ ਫੜੇ ਗਏ ਸਨ l ਉਸ ਸਮੇਂ ਵੀ ਉਹ ਹਥਿਆਰ ਮੇਰਠ ਤੋਂ ਲੈ ਕੇ ਆਏ ਸਨ l ਉਦੋਂ ਇਹ ਖੁਲਾਸਾ ਹੋਇਆ ਕਿ 2018 ਵਿੱਚ ਖੰਨਾ ਵਿੱਚ ਹੋਈ 18 ਲੱਖ ਦੀ ਲੁੱਟ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਧੀਰੂ ਨੇ ਹੀ ਹਥਿਆਰ ਦਿੱਤੇ ਸਨ l
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਨਾਂ ਮੁਲਜ਼ਮਾਂ ‘ਤੇ ਅਸਲਾ ਐਕਟ, ਧੋਖਾਧੜੀ, ਇਰਾਦਾ ਕਤਲ, ਪੋਕਸੋ ਐਕਟ ਜਿਹੇ ਸੰਗੀਨ ਮਾਮਲੇ ਦਰਜਨ ਹਨ l ਇਸ ਵਿੱਚ ਇੱਕਲੇ ਗੁਰਪ੍ਰੀਤ ਖੰਨਾ ਸਦਰ ਵਿੱਚ 2 ਅਸਲਾ ਐਕਟ ਦੇ 3 ਜਦਕਿ ਮਾਰ ਕੁੱਟ ਦਾ 1 ਥਾਣਾ ਸਿਟੀ ਵਿੱਚ ਅਲੱਗ ਅਲੱਗ 10 ਕੇਸ ਦਰਜ ਹਨ l ਇਸ ਦੇ ਇਲਾਵਾ ਮੋਹਾਲੀ, ਸਮਰਾਲਾ ਅਤੇ ਲੁਧਿਆਣਾ ਵਿੱਚ ਵੀ ਕੇਸ ਦਰਜ ਹਨ l ਇੱਥੇ ਧੀਰੂ ਦੇ ਖਿਲਾਫ 13 ਮਾਮਲੇ ਦਰਜ ਹਨ l ਜਿਸ ਵਿੱਚ ਮਾਰ ਕੁੱਟ, ਇਰਾਦਾ ਕਤਲ, ਸਾਜਿਸ਼, ਐਨਡੀਪੀਐਸ ਐਕਟ ਦੇ ਕੇਸ ਦਰਜ ਹਨ l

Related posts

ਕਿਤੇ ਤੁਹਾਡੇ ਬੱਚੇ ਵੀ ਤਾਂ ਨਹੀਂ ਅਜਿਹਾ ਖਾਣਾ ਖਾਂਦੇ ?

htvteam

ਬਠਿੰਡਾ ‘ਚ ਬਸ ਕੰਡਕਟਰ ਨਾਲ ਹੋਈ ਸ਼ਰੇਆਮ ਲੁੱਟ; CCTV ‘ਚ ਕੈਦ ਲੁੱਟ ਵਾਲੇ ਸੀਨ

htvteam

ਬਈ ਪੰਜਾਬੀ ਤਾਂ ਪੰਜਾਬੀ ਈ ਹੁੰਦੇ ਨੇ ! 5-7 ਡਰਾਈਵਰਾਂ ਨੇ ਈ ਜਿੱਤ ਲਿਆ ਬੰਗਾਲੀਆਂ ਦਾ ਦਿੱਲ !

Htv Punjabi

Leave a Comment