ਖਾੜੀ ਮੁਲਕਾਂ ਵਿੱਚ ਲੱਗੇ ਯੁੱਧ ਦਾ ਭਾਰਤ ਵਿੱਚ ਵੀ ਦਿਖਣ ਲੱਗਿਆ ਅਸਰ
ਲੁਧਿਆਣਾ ਦੇ ਕਾਰੋਬਾਰੀਆਂ ਨੇ ਕਿਹਾ ਵਿਦੇਸ਼ਾਂ ਵਿੱਚ ਮਾਲ ਭੇਜਣਾ ਹੋਇਆ ਮੁਸ਼ਕਿਲ
ਕੱਚੇ ਮਾਲ ਦੇ ਵਧੇ ਰੇਟ
ਜੇਕਰ ਜਲਦ ਨਾ ਖਤਮ ਹੋਇਆ ਯੁੱਧ ਤਾਂ ਲੱਖਾਂ ਲੋਕ ਹੋ ਸਕਦੇ ਹਨ ਬੇਰੋਜ਼ਗਾਰ
ਅਮਰੀਕਾ , ਈਰਾਨ ਅਤੇ ਇਜਰਾਇਲ ਦਾ ਯੁੱਧ ਚੱਲ ਰਿਹਾ ਹੈ । ਜਿਸ ਦਾ ਅਸਰ ਪੂਰੇ ਵਿਸ਼ਵ ਭਰ ਵਿੱਚ ਨਜ਼ਰ ਆਉਣ ਲੱਗ ਪਿਆ ਹੈ ਅਤੇ ਭਾਰਤ ਵੀ ਇਸ ਤੋਂ ਅਛੂਤਾਂ ਨਹੀਂ ਰਿਹਾ ਹੈ । ਭਾਰਤ ਤੋਂ ਇਰਾਨ ਚੌਲ ਅਤੇ ਹੋਰ ਕਈ ਵਸਤਾਂ ਜਾਂਦੀਆਂ ਸਨ । ਯੁੱਧ ਦੇ ਕਾਰਨ ਐਕਸਪੋਰਟ ਉੱਪਰ ਵੱਡਾ ਅਸਰ ਪਵੇਗਾ ਇਨਾ ਹੀ ਨਹੀਂ ਹੋਰਾਂ ਮੁਲਕਾਂ ਨੂੰ ਮਾਲ ਭੇਜਣ ਵਾਸਤੇ ਵੀ ਖਾੜੀ ਮੁਲਕਾਂ ਦੇ ਸਮੁੰਦਰਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਸ ਦੇ ਨਾਲ ਐਕਸਪੋਰਟ ਉੱਪਰ ਵੱਡਾ ਅਸਰ ਨਜ਼ਰ ਆਉਣ ਲੱਗ ਪਿਆ ਹੈ ਇਨਾ ਹੀ ਨਹੀਂ ਕੱਚੇ ਮਾਲ ਦੇ ਰੇਟ ਦਾ ਖਦਸਾ ਵੀ ਕਾਰੋਬਾਰੀ ਜਿਤਾ ਰਹੇ ਹਨ।
ਜਿਸ ਨੂੰ ਲੈ ਕੇ ਕਾਰੋਬਾਰੀਆਂ ਨੇ ਦੱਸਿਆ ਕਿ ਖਾੜੀ ਮੁਲਕਾਂ ਦੇ ਨਾਲ ਭਾਰਤ ਦਾ ਅਰਬਾਂ ਦਾ ਕਾਰੋਬਾਰ ਸੀ ਪਰ ਯੁੱਧ ਦੇ ਕਾਰਨ ਇਹ ਪ੍ਰਭਾਵਿਤ ਹੋਇਆ ਹੈ ਇਨਾ ਹੀ ਨਹੀਂ । ਹੋਰਾਂ ਮੁਲਕਾਂ ਨੂੰ ਜਾਣ ਵਾਲਾ ਸਮਾਨ ਵੀ ਖਾੜੀ ਮੁਲਕਾਂ ਵਿੱਚੋਂ ਹੋ ਕੇ ਲੰਘਦਾ ਸੀ ਜਿਸ ਕਾਰਨ ਕਈ ਕੰਟੇਨਰ ਰਸਤੇ ਵਿੱਚ ਰੁਕੇ ਹੋਏ ਹਨ ਅਤੇ ਕਈ ਕੰਪਨੀਆਂ ਨੇ ਮਾਲ ਭੇਜਣਾ ਸੀ ਜਿਸ ਉੱਪਰ ਰੋਕ ਲੱਗ ਗਈ ਹੈ । ਉਹਨ੍ਾਂ ਨੇ ਕਿਹਾ ਸਿਰਫ ਕਾਰੋਬਾਰ ਹੀ ਨਹੀਂ ਸਗੋਂ ਯੂਰਪ ਜਾਂ ਕਨੇਡਾ ਅਮਰੀਕਾ ਦੇ ਜਾਣ ਵਾਸਤੇ ਵੀ ਖਾੜੀ ਦੇਸਾਂ ਵਿੱਚ ਜਹਾਜ਼ ਰੁਕਦੇ ਸਨ ਜਿਸ ਦੇ ਨਾਲ ਹੁਣ ਸਫਰ ਮਹਿੰਗਾ ਹੋ ਗਿਆ ਹੈ।
ਉਨਾਂ ਨੇ ਦੱਸਿਆ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਹੀ ਹਾਲਾਤ ਰਹਿੰਦੇ ਹਨ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਤੇਲ ਦੇ ਰੇਟ ਵਧਣ ਦਾ ਡਰ ਸਤਾ ਰਿਹਾ ਹੈ ਅਤੇ ਕੱਚਾ ਮਾਲ ਜਿਸ ਵਿੱਚ ਕਈ ਧਾਤਾਂ ਸ਼ਾਮਿਲ ਹਨ ਉਹਨਾਂ ਦੇ ਰੇਟ ਵੀ ਵਧ ਰਹੇ ਹਨ ਕਿਉਂਕਿ ਕਈ ਮੌਕਾ ਪ੍ਰਸਤ ਇਸ ਨੂੰ ਅਫਸਰ ਦੇ ਰੂਪ ਵਿੱਚ ਲੈ ਰਹੇ ਹਨ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤੀ ਇਨਾ ਦੇਸ਼ਾਂ ਵਿੱਚ ਆਪਣੀ ਰੋਜ਼ੀ ਰੋਟੀ ਲਈ ਵੀ ਗਏ ਹੋਏ ਹਨ ਜੇਕਰ ਯੁੱਧ ਜਲਦੀ ਬੰਦ ਨਹੀਂ ਹੁੰਦਾ ਤਾਂ ਵੱਡੀ ਗਿਣਤੀ ਵਿੱਚ ਭਾਰਤੀ ਵੀ ਵਾਪਸ ਆਉਣਗੇ ਇੰਨਾ ਹੀ ਨਹੀਂ ਐਕਸਪੋਰਟ ਰੁਕਣ ਦੇ ਨਾਲ ਕੰਪਨੀਆਂ ਦਾ ਕਾਰੋਬਾਰ ਰੁਕੇਗਾ ਜਿਸ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦੀ ਬੇਰੁਜ਼ਗਾਰ ਹੋਣ ਦਾ ਖਦਸਾ ਜਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹ ਯੁੱਧ ਜਲਦੀ ਬੰਦ ਨਹੀਂ ਹੁੰਦਾ ਤਾਂ ਇਸਦੇ ਨਾਲ ਵਿਸ਼ਵ ਭਰ ਵਿੱਚ ਮਨ ਦੀ ਦਾ ਦੌਰ ਵੇਖਣ ਨੂੰ ਮਿਲ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
