ਇਹ ਤਸਵੀਰਾਂ ਮਲੇਰਕੋਟਲਾ ਦੇ ਕੱਚਾ ਦਰਵਾਜ਼ਾ ਚੌਂਕ ਦੀਆਂ ਨੇ…ਜਿੱਥੇ ਇਹ ਨੌਜਵਾਨ ਸ਼ਹਿਰ ‘ਚ ਵੱਧ ਰਹੇ ਚਿੱਟੇ ਦੇ ਪ੍ਰਕੋਪ ਤੋਂ ਨੌਜਵਾਨਾਂ ਨੂੰ ਬਚਾਉਣ ਤੇ ਚਿੱਟੇ ‘ਤੇ ਲੱਗੇ ਮੁੰਡਿਆਂ ਦੀ ਜ਼ਿੰਦਗੀ ਬਚਾਉਣ ਲਈ ਚਰਚਾ ਕਰ ਰਹੇ ਨੇ। ਸ਼ਹਿਰ ਮਲੇਰਕੋਟਲਾ ਪੰਜਾਬ ਦੇ ਉਨ੍ਹਾਂ ਮੋਹਰੀ ਸ਼ਹਿਰਾਂ ‘ਚ ਇਕ ਹੋ ਗਿਆ ਐ ਜਿੱਥੋਂ ਦੀ ਆਵਾਮ ਪੁਲਿਸ-ਪ੍ਰਸਾਸ਼ਨ ਦੇ ਢਿੱਲੇ ਰਵੱਵੀਏ ਤੋਂ ਪ੍ਰੇਸ਼ਾਨ ਹੋਕੇ ਖੁਦ ਹੀ ਆਪਣੀ ਸ਼ਹਿਰ ਦੀ ਜਵਾਨੀ ਬਚਾਉਣ ਦਾ ਬੀੜਾ ਚੁੱਕਿਆ ਐ। ਜਿਸ ਤਹਿਤ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੇ ਸ਼ਹਿਰ ਦੇ ਵੱਡੇ ਨਸ਼ਾ ਦੇ ਸੌਦਾਗਰਾਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਐ। ਜਿਸ ਦੀ ਸ਼ੁਰੂਆਤ ਬੀਤੇਂ ਦਿਨੀਂ ਜਮਾਲਪੁਰ ਇਲਾਕੇ ‘ਚ ਪਬਲਿਕ ਮੀਟਿੰਗ ਕਰਕੇ ਕੀਤੀ ਗਈ।
ਹੋਰ ਤਾਂ ਹੋਰ ਇਸ ਮੌਕੇ ਫਰੰਟ ਦੇ ਅਹੁਦੇਦਾਰਾਂ ਨੇ ਕਿਹਾ ਕੀ ਆਉਣ ਵਾਲੇ ਸਮੇਂ ‘ਚ ਉਹ ਰਲ-ਮਿਲਕੇ ਇਸ ਕੋਹੜ੍ਹ ਨੂੰ ਸ਼ਹਿਰ ਵਿੱਚੋਂ ਵੱਢ ਦੇਣਗੇ। ਦੱਸ ਦਈਏ ਕੀ ਇਸ ਵੇਲੇ ਸ਼ਹਿਰ ਦਾ ਲਗਭਗ ਹਰੇਕ ਦੂਜਾ ਤੀਜਾ ਘਰ ਨਸ਼ਿਆਂ ਕਰਕੇ ਪ੍ਰੇਸ਼ਾਨ ਹੋਇਆ ਪਿਆ। ਜਿਸ ਤੋਂ ਬਾਅਦ ਅੱਕੇ ਲੋਕਾਂ ਨੇ ਹੁਣ ਨਸ਼ੇ ਦੇ ਸੌਦਾਗਰਾਂ ਦੀਆਂ ਵੀਡੀਓ ਬਣਾਕੇ ਸੋਸ਼ਲ ਮੀਡੀਆ ਉੱਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਜਿਸ ਤੋਂ ਉਪਰੰਤ ਸ਼ਹਿਰ ਦੀ ਪੁਲਿਸ ਵੀ ਕੁਝ ਹਰਕਤ ‘ਚ ਆਈ ਨਜ਼ਰ ਆ ਰਹੀ ਐ। ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..