Htv Punjabi
Punjab

ਇਹ ਪਿੰਡ ਹੋਇਆ ਅੰਬਾਨੀਆਂ ਦੇ ਮਾਲ-ਸਟੋਰ ਤੋਂ ਮੁਕਤ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ 3 ਕਾਲੇ ਕਾਨੂੰਨ ਬਨਾਉਣ ਦੇ ਰੋਸ਼ ਵਜੋਂ ਪੰਜਾਬ, ਹਰਿਆਣਾ ਤੋਂ ਇਲਾਵਾ ਪੂਰੇ ਦੇਸ਼ ਦਾ ਕਿਸਾਨ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇ ਤੋ ਸ਼ੰਘਰਸ਼ ਵਿੱਚ ਜੁਟਿਆ ਹੋਇਆ ਹੈ। 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਵੱਖ ਵੱਖ ਬਾਡਰਾਂ ਉੱਤੇ ਧਰਨੇ ਲਗਾ ਕੇ ਸਰਕਾਰ ਖਿਲਾਫ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਉੱਥੇ ਹੀ ਕਿਸਾਨਾ ਨੇ ਸਾਰੇ ਵਰਗਾਂ ਦੀਆਂ ਜਥੇਬੰਦੀਆਂ ਨਾਲ ਰਲ ਕੇ ਦੇਸ਼ ਅੰਦਰ ਇਸ ਘੋਲ ਨੂੰ ਤੇਜ ਕੀਤਾ ਹੋਇਆ ਹੈ ਉਸੇ ਤਹਿਤ ਜਿਲਾ ਨਵਾਂਸ਼ਹਿਰ ਵਿੱਚ ਕਿਸਾਨ ਜਥੇਬੰਦੀਆਂ ਨੇ ਰਿਲਾਇੰਸ ਦੇ ਮਾਲ ਸਟੋਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਵਾ ਕੇ ਉੱਥੇ ਆਪਣਾ ਧਰਨਾ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਇਸੇ ਹੀ ਮੁਹਿੰਮ ਦੌਰਾਨ ਨਵਾਂਸ਼ਹਿਰ ਵਿੱਚ ਕਿਰਤੀ ਕਿਸਾਨ ਯੂਨੀਅਨ ਨਵਾਂਸ਼ਹਿਰ ਵਲੋਂ ਆਡਾਨੀ ਤੇ ਅੰਬਾਨੀ ਦੇ ਇਨਕੰਮ ਸਾਧਨਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਨੂੰ ਲੈ ਕੇ ਨਵਾਂਸ਼ਹਿਰ ਵਿੱਚ ਚਲ ਰਹੇ ਈਜੀ-ਡੇ ਸਟੋਰ ਅਤੇ ਟਰੈਂਡ ਸਟੋਰਾਂ ਨੂੰ ਵੀ ਪੂਰਨ ਤੌਰ ਉੱਤੇ ਬੰਦ ਕਰਵਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕਿਸਾਨ ਆਗੂ ਨੇ ਮੀਡੀਆ ਨੂੰ ਦਿੰਦਿਆਂ ਕਿਹਾ ਕਿ ਆਣ ਵਾਲੇ ਦਿਨਾ ਵਿੱਚ ਜੀਓ ਨੈਟਵਰਕ ਦੀਆਂ ਸਿੰਮਾ ਦੇ ਦਫਤਰ ਅਤੇ ਟਾਵਰਾਂ ਨੂੰ ਵੀ ਪੂਰਨ ਤੌਰ ਉੱਤੇ ਬੰਦ ਕਰ ਦਿੱਤਾ ਜਾਵੇਗਾ ।

ਸਰਕਾਰ ਨੇ ਗੱਲਬਾਤ ਦੇ ਸੱਦੇ ਦੀ ਜਿਹੜੀ ਚਿੱਠੀ ਐਤਵਾਰ ਨੂੰ ਭੇਜੀ ਸੀ, ਉਸ ‘ਤੇ ਕਿਸਾਨਾਂ ਵੱਲੋਂ ਲਗਾਤਾਰ ਮੰਥਨ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਕੁੰਡਲੀ ਬਾਰਡਰ ‘ਤੇ ਪੰਜਾਬ ਦੇ ਕਿਸਾਨ ਨੇਤਾਵਾਂ ਨੇ ਮੀਟਿੰਗ ਕੀਤੀ , ਇਸ ਦੇ ਬਾਅਦ ਕਿਹਾ ਗਿਆ ਹੈ ਕਿ ਸੰਯੁਕਤ ਮੋਰਚੇ ਦੇ ਮੈਂਬਰ ਬੁੱਧਵਾਰ ਨੂੰ ਤਹਿ ਕਰਨਗੇ ਕਿ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ।

Related posts

ਪਟਿਆਲਾ ਮਗਰੋਂ ਹੁਣ ਕੋਟਕਪੂਰਾ ‘ਚ ਪੁਲਿਸ ਨਾਕਾ ਪਾਰਟੀ ‘ਤੇ ਹੋਈ ਫਾਇਰਿੰਗ, ਇੱਕ ਜ਼ਖਮੀ 

Htv Punjabi

ਪੁੱਤਾਂ ਨੇ ਬੁਲਟ ਨਾਲ ਕੀਤੀ ਅਜਿਹੀ ਛੇੜਖਾਨੀ, ਚੌਂਕ ‘ਚ ਫਸਾਤੇ ਬਾਪੂ ?

htvteam

ASI ਵੱਲੋਂ ਜਨਾਨੀ ਨਾਲ ਕੁੱਟਮਾਰ ਮਾਮਲੇ ਚ ਵੱਡਾ ਖੁਲਾਸਾ !

htvteam