ਕਰਜ਼ਾ ਜਿਸ ਘਰ ਚ ਵੜ੍ਹ ਜਾਵੇ ਉਸ ਨੂੰ ਤਬਾਹ ਕਰਨ ਚ ਕੋਈ ਕਸਰ ਨਹੀਂ ਛੱਡਦਾ… ਆਪਣੀ ਪੂਰੀ ਵਾਹ ਲਗਾ ਦਿੰਦਾ ਤੇ ਬੰਦਾ ਨਾਲ ਆਖ਼ਰੀ ਸਾਹ ਤੱਕ ਲੜ੍ਹਦਾ ਰਹਿੰਦਾ। ਅੰਤ ਜਾਂ ਬੰਦਾ ਹਾਰ ਜਾਂਦਾ ਜਾਂ ਫੇਰ ਕਰਜ਼ਾ। ਗੱਲ ਕਰਨ ਲੱਗੇ ਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਦੀ। ਜਿਥੋਂ ਦੇ 21 ਸਾਲ ਦੇ ਕਿਸਾਨ ਨੌਜਵਾਨ ਗੁਰਮੀਤ ਸਿੰਘ ਜੋ ਕਰਜੇ ਤੋਂ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ। ਮਤਲਵ ਕਰਜ਼ੇ ਤੋਂ ਤੰਗ ਆ ਕੇ ਗੁਰਮੀਤ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਸਿਰਫ਼ ਚਾਰ ਲੱਖ ਦਾ ਕਰਜ਼ਾ ਸੀ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਤੁਹਾਨੂੰ ਦੱਸ ਦਈਏ ਕਿ ਗੁਰਮੀਤ ਸਿੰਘ ਕੋਲ ਸਿਰਫ ਦੋ ਕਿੱਲੇ ਜ਼ਮੀਨ ਸੀ ਤੇ ਦੋ ਭੈਣਾਂ ਦੇ ਵਿਆਹ ਕਾਰਨ ਆਰਥਿਕ ਤੌਰ ਤੇ ਤੰਗ ਰਹਿੰਦਾ ਸੀ। ਤੇ ਕੁਝ ਸਮੇਂ ਪਹਿਲਾਂ ਉਸਦੀ ਮਾਂ ਦੀ ਮੌਤ ਵੀ ਹੋ ਗਈ ਸੀ।
ਇਕ ਪਾਸੇ ਰਾਜਨੀਤਿਕ ਪਾਰਟੀਆਂ ਚੋਣਾਂ ਦੌਰਾਨ ਲੱਖ ਵਾਅਦੇ ਕਰਦੀਆਂ ਨੇ ਕਿ ਜੇਕਰ ਸਰਕਾਰ ਬਣਦੀ ਐ ਤਾਂ ਕਿਸਾਨਾਂ ਦਾ ਕਰਜਾ ਪਹਿਲ ਦੇ ਆਧਾਰ ਤੇ ਮੁਆਫ ਕੀਤਾ ਜਾਵੇਗਾ। ਪਰ ਜਦੋਂ ਸਰਕਾਰ ਬਣ ਜਾਂਦੀ ਐ ਤਾ ਕਿਸਾਨਾਂ ਨੂੰ ਕੋਈ ਨਹੀਂ ਪੁੱਛਦਾ। …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..