ਫਿਰੋਜ਼ਪੁਰ ਵਿੱਚ ਵਿਆਹੁਤਾ ਨੂੰ ਸਹੁਰੇ ਪਰਿਵਾਰ ਵੱਲੋਂ ਜਿੰਦਾ ਸਾੜਨ ਦੇ ਲੱਗੇ ਆਰੋਪ
ਹਸਪਤਾਲ ਵਿੱਚ ਇਲਾਜ ਦੇ ਦੌਰਾਨ ਵਿਆਹੁਤਾ ਨੇ ਤੋੜਿਆ ਦਮ
ਪੇਕੇ ਪਰਿਵਾਰ ਨੇ ਪੁਲਿਸ ਤੋਂ ਲਗਾਈ ਇਨਸਾਫ ਦੀ ਗੁਹਾਰ
ਚਾਰ ਸਾਲ ਪਹਿਲਾਂ ਹੋਈ ਸੀ ਮ੍ਰਿਤਕਾ ਦੀ ਸ਼ਾਦੀ
ਫਿਰੋਜ਼ਪੁਰ ਦੇ ਪਿੰਡ ਰੁਕਣਾ ਮੁਗਲਾਂ ਦੀ ਰਹਿਣ ਵਾਲੀ ਕਾਜਲ ਦਾ ਵਿਆਹ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਮਨਪ੍ਰੀਤ ਨਾਲ ਚਾਰ ਸਾਲ ਪਹਿਲਾਂ ਹੋਇਆ ਸੀ ਵਿਆਹ ਤੋਂ ਬਾਅਦ ਅਕਸਰ ਹੀ ਕਾਜਲ ਨੂੰ ਉਹਦੇ ਸੋਹਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਹੁਣ ਜੋ ਤਸ਼ਦਦ ਉਸਤੇ ਹੋਇਆ ਵਾਕੇ ਹੀ ਰੂਪ ਕੰਬਾਦ ਦੇਣ ਵਾਲਾ ਹੈ ਮ੍ਰਿਤਕ ਕਾਜਲ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਉਸਨੂੰ ਅਕਸਰ ਤੰਗ ਪਰੇਸ਼ਾਨ ਕਰਦੇ ਸੀ ਅਤੇ ਉਹਨਾਂ ਵੱਲੋਂ ਕਾਜਲ ਨੂੰ ਜਿੰਦਾ ਸਾੜ ਦਿੱਤਾ ਗਿਆ , ਪਰਿਵਾਰ ਦਾ ਕਹਿਣਾ ਹੈ ਕਿ ਕਾਜਲ ਨੂੰ ਉਸ ਦੇ ਸੋਹਰੇ ਵਾਲੇ ਅਕਸਰ ਹੀ ਤੰਗ ਪਰੇਸ਼ਾਨ ਕਰਦੇ ਅਤੇ ਕਰੀਬ ਪੰਜ ਦਿਨ ਪਹਿਲਾਂ ਉਹਨਾਂ ਨੂੰ ਸੂਚਨਾ ਮਿਲੀ ਕਿ ਉਹਨਾਂ ਦੀ ਬੇਟੀ ਹਸਪਤਾਲ ਵਿੱਚ ਦਾਖਲ ਹੈ ਜਦੋਂ ਪਹੁੰਚੇ ਤਾਂ ਦੇਖਿਆ ਕਿ ਕਾਜਲ ਬੁਰੀ ਤਰਹਾਂ ਸੜੀ ਹੋਈ ਸੀ ਅਤੇ ਕੁਝ ਵੀ ਨਹੀਂ ਬੋਲ ਪਾ ਰਹੀ ਸੀ।
ਉਹਨਾਂ ਨੇ ਆਰੋਪ ਲਗਾਇਆ ਕਿ ਸੋਹਰੇ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹਨਾਂ ਦੀ ਬੇਟੀ ਨਾਲ ਕੀ ਹਾਦਸਾ ਹੋਇਆ ਹੈ ਤੇ ਜਦ ਉਹ ਆਪਣੀ ਬੇਟੀ ਦਾ ਹਾਲ ਚਾਲ ਜਾਣਨ ਲਈ ਹੋਸਪਿਟਲ ਪਹੁੰਚੇ ਤਾਂ ਸੋਹਰਾ ਪਰਿਵਾਰ ਉਥੋਂ ਹੀ ਖਿਸਕ ਗਿਆ ਕੁਝ ਦਿਨ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਕਾਜਲ ਦੀ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਕਾਜਲ ਦੀ ਦੋ ਸਾਲ ਦੀ ਇੱਕ ਬੱਚੀ ਵੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਆਰੋਪੀਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉੱਥੇ ਹੀ ਪੁਲਿਸ ਵੱਲੋਂ ਹੁਣ ਇਸ ਸਬੰਧ ਵਿੱਚ ਸਹੁਰੇ ਪਰਿਵਾਰ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਹ ਆਰੋਪੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
