Htv Punjabi
Punjab Video

ਏਅਰਪੋਰਟ ਤੋਂ ਜਾਨ ਬਚਾ ਕੇ ਨਿਕਲੇ ਪੰਜਾਬੀ, ਫੇਸ ਬੁੱਕੀਏ ਏਜੰਟਾਂ ਦੀ ਕਰਤੂਤ; ਦੇਖੋ ਵੀਡੀਓ

ਪਾਸਪੋਰਟ ‘ਤੇ ਲੱਗੇ ਵੀਜ਼ਾ ਵਿਖਾ ਵਿਖਾ ਆਪਣੇ ਨਾਲ ਹੋਈ ਹੱਦੋਂ ਵੱਧ ਮਾੜੀ ਬਿਆਨ ਕਰ ਰਹੇ ਇਹ ਓਹੀ ਨੌਜਵਾਨ ਨੇ ਜਿਹਨਾਂ ਨੂੰ ਹਵਾਈ ਜਹਾਜ ‘ਤੇ ਚੜ੍ਹਨ ਤੋਂ ਇੱਕ ਰਾਤ ਪਹਿਲਾਂ ਇਸ ਚਾਅ ‘ਚ ਨੀਂਦ ਹੀ ਨਹੀਂ ਆਈ ਹੋਵੇਗੀ ਕਿ ਬਸ ਹੁਣ ਤਾਂ ਚੰਗੇ ਦਿਨ ਸ਼ੁਰੂ ਹੋਣ ਲੱਗੇ ਨੇ | ਪਰ ਏਅਰਪੋਰਟ ‘ਤੇ ਪਹੁੰਚ ਕੇ ਇਹਨਾਂ ਨਾਲ ਜੋ ਹੋਈ ਬੀਤੀ ਕਿ ਆਪਣੀ ਜਾਨ ਛੁਡਾ ਕੇ ਵਾਪਿਸ ਪਰਤਣਾ ਔਖਾ ਹੋ ਗਿਆ | ਇਹਨਾਂ ਨੂੰ ਕੀ ਪਤਾ ਸੀ ਕਿ ਸੋਸ਼ਲ ਮੀਡਿਆ ‘ਤੇ ਇਸ਼ਤਿਹਾਰ ਦੇਣ ਵਾਲੇ ਏਜੰਟ ਦੀ ਭੈੜੀ ਕਰਤੂਤ ਨੇ ਇਹਨਾਂ ਦੇ ਚੰਗੇ ਦਿਨ ਤਾਂ ਕੀ ਲਿਆਉਣੇ ਸੀ ਹੁਣ ਇਹ ਅੱਗੇ ਤੋਂ ਵਿਦੇਸ਼ ਜਾਣ ਦੀ ਸੁਫ਼ਨੇ ‘ਚ ਵੀ ਸੋਚ ਕੇ ਤ੍ਰੱਬਕਿਆ ਕਰਨਗੇ | ਇਹਨਾਂ ਨੇ ਤੇ ਕਰਜ਼ਾ ਚੁੱਕ ਟੂਮਾਂ ਗਹਿਣੇ ਪਾ ਪੈਸੇ ਇਕੱਠਾ ਕੀਤਾ ਸੀ |
ਮਾਮਲਾ ਲੁਧਿਆਣਾ ਦਾ ਹੈ | ਫੁਆਰਾ ਚੌਂਕ ਮਾਰਕੀਟ ਵਿਖੇ ਸੁੰਨਸਾਨ ਪਿਆ ਵਿਦੇਸ਼ ਭੇਜਣ ਵਾਲੇ ਏਜੰਟ ਦਾ ਆਹ ਦਫਤਰ ਜੋ ਕਿ ਕੁੱਝ ਰੋਜ਼ ਪਹਿਲਾਂ ਹੀ ਵਿਦੇਸ਼ ਜਾਣ ਦੇ ਚਾਹਵਾਨਾਂ ਨਾਲ ਭਰਿਆ ਹੁੰਦਾ ਸੀ |
ਇਸ ਏਜੰਟ ਨੇ ਇੱਕ ਸੋਸ਼ਲ ਮੀਡਿਆ ਪਲੇਟਫ਼ਾਰਮ ਰਾਹੀਂ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਲੈਣ ਦਾ ਇਸ਼ਤਿਆਰ ਦੇ ਕੇ ਵਿਦੇਸ਼ ਜਾਣ ਵਾਲੇ ਚਾਹਵਾਨਾਂ ਨਾਲ ਜੋ ਕੁੱਝ ਕੀਤਾ ਤੁਸੀਂ ਆਪ ਹੀ ਦੇਖ ਲਓ |

Related posts

ਆਹ ਦੇਖਲੋ ਜਨਾਨੀ ਸ਼ਰਾਬੀਆਂ ਨੂੰ ਕੀ ਦੇ ਰਹੀ ਸੀ ?

htvteam

ਢੀਂਡਸਾ ਦੇ ਸਸਕਾਰ ਤੋਂ ਪਹਿਲਾਂ ਦੇਖੋ ਇਕੱਠ ?

htvteam

ਮੋਹਾਲੀ ਧਮਾਕੇ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਆਖੀ ਵੱਡੀ ਗੱਲ

htvteam