Htv Punjabi
corona news Pakistan Punjab siyasat

ਪਾਕਿਸਤਾਨ ਦੀ ਖੁੱਲ੍ਹ ਗਈ ਪੋਲ, ਹਨ੍ਹੇਰੀ ਆਈ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਉੱਡ ਕੇ ਧਰਤੀ ਤੇ ਜਾ ਪਏ

ਅੰਮ੍ਰਿਤਸਰ : ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਜਲਦਬਾਜ਼ੀ ਵਿੱਚ ਕਰਾਏ ਗਏ ਕੰਮ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।ਸ਼ੁੱਕਰਵਾਰ ਸ਼ਨੀਵਾਰ ਦੀ ਦਰਮਿਆਨੀ ਰਾਤ ਚੱਲੀ ਤੇਜ਼ ਹਵਾ ਵਿੱਚ ਗੁਰਦੁਆਰਾ ਸਾਹਿਬ ਦੇ ਤਿੰਨ ਗੁਬੰਦ ਜ਼ਮੀਨ ਤੇ ਆ ਗਿਰੇ।ਗਿਰਨ ਦੇ ਬਾਅਦ ਇਹ ਗੁਬੰਦ ਟੁੱਟੇ ਨਹੀਂ ਜਿਸ ਤੋਂ ਇਹ ਲੱਗ ਰਿਹਾ ਹੈ ਕਿ ਇਨ੍ਹਾਂ ਨੂੰ ਫਾਈਬਰ ਨਾਲ ਤਿਆਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸੀਮੇਂਟੇਡ ਲੁੱਕ ਦਿੱਤਾ ਗਿਆ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਕਿਹਾ ਕਿ ਹਵਾ ਬਹੁਤ ਤੇਜ਼ ਸੀ ਜਿਸ ਕਾਰਨ ਦੋ ਗੁਬੰਦ ਗਿਰ ਗਏ ਹਨ।

ਗੁਰੂ ਨਾਨਕ ਦੇਵ ਨਾਲ ਸੰਬੰਧਿਤ ਇਸ ਗੁਰਦੁਆਰੇ ਦੇ ਨਾਲ ਨਾਲ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਤੱਕ ਕਾਰੀਡੋਰ ਦਾ ਕੰਮ ਬੀਤੇ ਸਾਲ ਪੂਰਾ ਕੀਤਾ ਗਿਆ ਸੀ।ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਨਿਰਮਾਣ ਦੀ ਪਹਿਲ ਪਾਕਿਸਤਾਨ ਨੇ ਕੀਤੀ ਸੀ।ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਦਾ ਕਾਫ ਵਿਸਤਾਰ ਕੀਤਾ ਅਤੇ ਇਸ ਨੂੰ ਸਮੁੱਚੇ ਸਿੱਖ ਭਾਈਚਾਰੇ ਦੇ ਲਈ ਤੋਹਫਾ ਦੱਸਿਆ।

ਸਾਈਂ ਮੀਆਂਮੀਰ ਫਾਊਂਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੋਚ ਚੰਗੀ ਸੀ ਪਰ ਕੰਮ ਵਿੱਚ ਕੁਆਲਿਟੀ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਗਈ।ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ, ਕਿਉਂਕਿ ਇਹ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦਾ ਮਾਮਲਾ ਹੈ।ਇਸ ਮਾਮਲੇ ਦੌਰਾਨ ਖਾਸ ਗੱਲ ਇਹ ਰਹੀ ਕਿ ਲਾਕਡਾਊਨ ਦੇ ਕਾਰਨ ਇਹ ਗੱਲ ਬਾਹਰ ਨਹੀਂ ਨਿਕਲ ਸਕੀ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਲੋਕਲ ਮੈਂਬਰ ਇੰਦਰਜੀਤ ਸਿੰਘ ਨੂੰ ਰਿਪੇਅਰ ਦੇ ਲਈ ਕਿਹਾ ਗਿਆ ਹੈ।ਸਥਿਤੀ ਸੰਭਲਣ ਦੇ ਬਾਅਦ ਕਮੇਟੀ ਇਸ ਮਾਮਲੇ ਨੂੰ ਸਰਕਾਰ ਤੱਕ ਵੀ ਪਹੁੰਚਾਵੇਗੀ।

 

 

Related posts

ਮਾਲਕ ਨੇ ਦੱਸੀ ਪਨੀਰ ਦੀ ਸਾਰੀ ਅਸਲ ਸੱਚਾਈ

htvteam

ਹੱਥਾਂ ਉੱਤੇ ਐਵੇਂ ਲਗਾਓ ਰੰਗ, ਜ਼ਿੰਦਗੀ ਰਹੇਗੀ ਹਮੇਸ਼ਾ ਅੰਗ ਸੰਗ

htvteam

ਅੰਮ੍ਰਿਤਪਾਲ ਦੇ ਖਾਸ ਬੰਦੇ ਦੀ ਨਵੀਂ ਵੀਡੀਓ ਹੋਗੀ ਲੀਕ ? ਇੱਕ ਤੋਂ ਇੱਕ ਰੱਖਦੇ ਸੀ ਖਤਰਨਾਕ ਹਥਿਆਰ !

htvteam

Leave a Comment