Htv Punjabi
Crime Punjab Video

ਕਤ ਲ ਤੋਂ ਪਹਿਲਾਂ ਕਮਲ ਕੌਰ ਦੀ ਅੰਮ੍ਰਿਤਪਾਲ ਨਾਲ CCTV ਵੀਡੀਓ

ਭਾਬੀ ਕਮਲ ਕੌਰ ਦੇ ਕਤਲ ਨਾਲ ਜੁੜੀ ਇੱਕ ਹੋਰ ਵੱਡੀ ਖਬਰ
ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਕਮਲ ਕੌਰ ਦੀ ਨਵੀਂ CCTV ਆਈ ਸਾਹਮਣੇ
ਸੀਸੀਟੀਵੀ ਵੀਡੀਓ ਲੁਧਿਆਣਾ -ਮੋਗਾ ਹਾਈਵੇਅ ‘ਤੇ ਲੱਗੇ ਕੈਮਰੇ ਦੀ
ਸਕਾਰਪੀਓ ਕਾਰ ਹਰਿਆਣਾ ਦੇ ਇੱਕ ਵਿਅਕਤੀ ਦੇ ਨਾਮ ‘ਤੇ ਰਜਿਸਟਿਡ ਹੈ
ਭਾਬੀ ਕਮਲ ਕੌਰ ਦੇ ਕਤਲ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਿਲਾਂ ਭਾਬੀ ਕਮਲ ਕੌਰ ਦੀ ਪਾਰਕਿੰਗ ਦੀ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਹੁਣ ਅੰਮ੍ਰਿਤਪਾਲ ਮਹਿਰੂ ਦੀ ਫੁਟੇਜ ਵੀ ਸਾਹਮਣੇ ਆਈ ਹੈ।

ਲੁਧਿਆਣਾ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ (Kamal Kaur Bhabhi) ਦੀ ਪਿਛਲੇ ਹਫ਼ਤੇ ਬਠਿੰਡਾ ਦੇ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਵਿਚੋਂ ਲਾਸ਼ ਮਿਲੀ ਸੀ। ਇਸ ਕਤਲ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ। ਕਮਲ ਕੌਰ ਭਾਬੀ ਦੇ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਵੱਡਾ ਸਬੂਤ ਲੱਗਿਆ ਹੈ।

ਕਮਲ ਕੌਰ ਭਾਬੀ ਦੇ ਕਤਲ ‘ਚ ਵਰਤੀ ਸਕਾਰਪੀਓ ਕਾਰ ਦੀ CCTV ਵੀਡੀਓ ਸਾਹਮਣੇ ਆਈ ਹੈ। CCTV 9 ਜੂਨ ਦੁਪਹਿਰ ਢਾਈ ਵਜੇ ਦੀ ਦੱਸੀ ਜਾ ਰਹੀ ਹੈ।

ਵਾਰਦਾਤ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੀ ਸਕਾਰਪੀਓ ਕਾਰ ਅਤੇ ਕਮਲ ਕੌਰ ਭਾਬੀ ਦੀ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸੀਸੀਟੀਵੀ ਵੀਡੀਓ ਲੁਧਿਆਣਾ -ਮੋਗਾ ਹਾਈਵੇਅ ‘ਤੇ ਲੱਗੇ ਸੀਸੀਟੀਵੀ ਕੈਮਰੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਗੱਡੀ ਵਿਚ ਅੰਮ੍ਰਿਤਪਾਲ ਮਹਿਰੋਂ ਸੀ ਅਤੇ ਉਸ ਦੇ ਪਿੱਛੇ ਕਮਲ ਕੌਰ ਭਾਬੀ ਜਾ ਰਹੀ ਹੈ। ਹਾਲਾਂਕਿ ਸਕਾਰਪੀਓ ਕਾਰ ਹਰਿਆਣਾ ਦੇ ਇੱਕ ਵਿਅਕਤੀ ਦੇ ਨਾਮ ‘ਤੇ ਰਜਿਸਟਿਡ ਹੈ।

ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਹ ਸਕਾਰਪੀਓ ਗੱਡੀ ਕੁੱਝ ਸਮਾਂ ਪਹਿਲਾਂ ਹੀ ਖਰੀਦੀ ਸੀ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰਮੋਸ਼ਨ ਲਈ ਬਠਿੰਡਾ ਜਾਣ ‘ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਕਹਿਣ ਮਗਰੋਂ ਹੀ ਕਮਲ ਕੌਰ ਭਾਬੀ ਬਠਿੰਡਾ ਗਈ ਸੀ।

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ, ਜੋ ਘਟਨਾ ਤੋਂ ਬਾਅਦ ਯੂਏਈ ਭੱਜ ਗਏ ਸਨ। ਹਾਲਾਂਕਿ, ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਪੁਲਿਸ ਤਫ਼ਤੀਸ਼ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ। ਹੁਣ ਪੜਤਾਲ ਤੋਂ ਬਾਅਦ ਪੁਲਿਸ ਨੇ 2 ਹੋਰ ਵਿਅਕਤੀਆਂ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀ ਦੀ ਗ੍ਰਿਫਤਾਰੀ ਮਗਰੋਂ ਪਰੇਸ਼ਾਨ ਸੀ ਐਨਆਰਆਈ ਔਰਤ, 23 ਦਿਨ ਪੁਰਾਣੇ ਵੀਡੀਓ ਨੇ ਖੋਲ੍ਹਿਆ ਵੱਡਾ ਭੇਦ ?

Htv Punjabi

ਦੇਖੋ ਅੰਮ੍ਰਿਤਸਰ ‘ਚ ਹੁਣੇ- ਹੁਣੇ ਕੀ ਹੋਇਆ

htvteam

ਸਵੇਰੇ ਸਵੇਰੇ ਨੀਟੂ ਸ਼ਟਰਾਂ ਵਾਲਾ ਦਾ ਪਿਆ ਸਤਿਕਾਰ ਕਮੇਟੀ ਵਾਲਿਆਂ ਨਾਲ ਪੰਗਾ, ਦੇਖੋ ਕਿਵੇਂ ਲਿਲ੍ਹਕੜੀਆਂ ਕੱਢ ਜਾਨ ਛੁਡਾਈ ਨੀਟੂ ਨੇ

Htv Punjabi

Leave a Comment