Htv Punjabi
crime news Punjab siyasat

ਸਵੇਰੇ ਸਵੇਰੇ ਨੀਟੂ ਸ਼ਟਰਾਂ ਵਾਲਾ ਦਾ ਪਿਆ ਸਤਿਕਾਰ ਕਮੇਟੀ ਵਾਲਿਆਂ ਨਾਲ ਪੰਗਾ, ਦੇਖੋ ਕਿਵੇਂ ਲਿਲ੍ਹਕੜੀਆਂ ਕੱਢ ਜਾਨ ਛੁਡਾਈ ਨੀਟੂ ਨੇ

ਜਲੰਧਰ : ਇੰਝ ਜਾਪਦਾ ਹੈ ਜਿਵੇਂ ਸੋਸ਼ਲ ਮੀਡੀਆ ‘ਤੇ ਰਾਤੋ ਰਾਤ ਸਟਾਰ ਬਣੇ ਨੀਟੂ ਸ਼ਟਰਾਂ ਵਾਲਾ ਤੇ ਵਿਵਾਦਾਂ ਦਾ ਚੋਲੀ ਦਾਮਨ ਦਾ ਸਾਥ ਬਣਦਾ ਜਾ ਰਿਹਾ ਹੈ। ਪਿਛਲੇ ਦਿਨੀਂ ਕੋਰੋਨਾ ਦੇ ਇਲਾਜ ਦੀ ਦਵਾਈ ਬਣਾਉਣ ਦਾ ਦਾਅਵਾ ਕਰਕੇ ਤਾਜ਼ਾ ਤਾਜ਼ਾ ਜੇਲ਼੍ਹ ਦੀ ਹਵਾ ਖਾਕੇ ਮੁੜਿਆ ਨੀਟੂ ਸ਼ਟਰਾਂ ਵਾਲਾ ਉਸ ਵੇਲੇ ਇੱਕ ਨਵੇਂ ਵਿਵਾਦ ‘ਚ ਫਸ ਗਿਆ ਹੈ ਜਦੋਂ ਸਤਿਕਾਰ ਕਮੇਟੀ ਵਾਲਿਆਂ ਨੇ ਨੀਟੂ ਸ਼ਟਰਾਂ ਵਾਲਾ ‘ਤੇ ਇੱਕ ਨਿੱਜੀ ਚੈਨਲ ਦਿੱਤੀ ਇੰਟਰਵਿਊ ਵਿੱਚ ਦਸ਼ਮ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਬਾਣੀ ਦੀਆਂ ਪੰਗਤੀਆਂ ਨੂੰ ਆਪਣੇ ਅਤੇ ਹੋਰ ਕਈ ਕਲਾਕਾਰਾਂ ਨਾਲ ਜੋੜਨ ਦਾ ਦੋਸ਼ ਲਾਉਂਦਿਆਂ ਇਥੋਂ ਦੇ ਥਾਣਾ 8 ‘ਚ ਸ਼ਿਕਾਇਤ ਦਰਜ਼ ਕਰਵਾ ਦਿੱਤੀ। ਜਿਸ ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਨੇ ਨੀਟੂ ਸ਼ਟਰਾਂ ਵਾਲਾ ਨੂੰ ਥਾਣੇ ਸੱਦਿਆ ਤਾਂ ਉਹ ਸ਼ਰੇਆਮ ਹੱਥ ਜੋੜ ਕੇ ਮਾਫ਼ੀ ਮੰਗਣ ਲੱਗ ਪਿਆ।

ਇੰਸ ਸਬੰਧ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਨੀਟੂ ਸ਼ਟਰਾਂ ਵਾਲਾ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਨੇ ਨੀਟੂ ਨੂੰ ਥਾਣੇ ਸੱਦਿਆ ਤਾਂ ਉਸ ਨੇ ਆਪਣੇ ਕੀਤੇ ‘ਤੇ ਸਿੰਘਾਂ ਅਤੇ ਸੰਗਤ ਕੋਲੋਂ ਹੱਥ ਜੋੜਕੇ ਮਾਫ਼ੀ ਮੰਗਦਿਆਂ ਕਿਹਾ ਕਿ ਹੁਣ ਮੈਂ ਕਦੀ ਕੁੱਝ ਵੀ ਨਹੀਂ ਬੋਲਾਂਗਾ। ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਮੈਂ ਸਾਰੀ ਸੰਗਤ ਤੇ ਸਿੰਘਾਂ ਕੋਲੋਂ ਮਾਫ਼ੀ ਮੰਗਦਾ ਹਾਂ। ਮੈਨੂੰ ਸੰਗਤ ਵਲੋਂ ਜੋ ਸੇਵਾ ਲਈ ਜਾਏਗੀ ਮੈਂ ਉਸ ਨੂੰ ਨਿਭਾਂਵਗਾ ਤੇ ਮੁੜ ਅਜਿਹੀ ਗਲਤੀ ਨਹੀਂ ਦੁਹਰਾਂਵਾਂਗਾ। ਉਨ੍ਹਾਂ ਕਿਹਾ ਕਿ ਇਸ ਮਗਰੋਂ ਹੁਣ ਉਨ੍ਹਾਂ ਨੇ ਆਪਣੀ ਸ਼ਿਕਾਇਤ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਮੀਡੀਆ ਵਾਲਿਆਂ ਨੂੰ ਵੀ ਕਿਹਾ ਕਿ ਨੀਟੂ ਸ਼ਟਰਾਂ ਵਾਲਾ ਤੋਂ ਪੁੱਠੇ ਸਿੱਧੇ ਸਵਾਲ ਨਾ ਪੁੱਛਣ ਤੇ ਨਾ ਹੀ ਉਹ ਨੀਟੂ ਸ਼ਟਰਾਂ ਵਾਲਾ ਦੀ ਇੰਟਰਵਿਊ ਕਰਿਆ ਕਰਨ, ਕਿਉਂਕਿ ਉਹ ਅਣਜਾਣ ਹੈ ਤੇ ਉਸਦੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ।

Related posts

ਕੋਰੋਨਾ ਨਾਲ ਲੋਕ ਮਰ ਰਹੇ ਨੇ, ਬਰਬਾਦ ਹੋ ਰਹੇ ਨੇ, ਪਰ ਆਹ ਸਾਰੇ ਭੰਗੜੇ ਪਾ ਰਹੇ ਨੇ, ਜੇ ਨਹੀਂ ਯਕੀਨ ਤਾਂ ਆਹ ਪੜ੍ਹੋ!

Htv Punjabi

CAA ਦੇ ਖਿਲਾਫ ਫਰੀਦਕੋਟ ਵਿਚ ਜਥੇਬੰਦੀਆਂ ਵਲੋਂ ਕੀਤਾ ਗਿਆ ਤਿਰੰਗਾ ਮਾਰਚ

Htv Punjabi

ਬਿਜਲੀ ਵਾਲੇ ਮਿਸਤਰੀ ‘ਚ ਆਈ ਅਜੀਬ ਸ਼ਕਤੀ; ਦੇਖੋ ਵੀਡੀਓ

htvteam