Htv Punjabi
Punjab Video

ਕਰਮਜੀਤ ਅਨਮੋਲ ਤੇ ਵਿਧਾਇਕ ਸੇਖੋਂ ਨੂੰ ਕਿਸਾਨਾਂ ਨੇ ਘੇਰਿਆ

ਫਰੀਦਕੋਟ ਲੋਕ ਸਭਾ ਹਲਕੇ ਤੋਂ ਆਂਮ ਆਂਦਮੀਂ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਅੱਜ ਫਰੀਦਕੋਟ ਵਿਧਾਨ ਸਭਾ ਹਲਕੇ ਵਿਚ ਚੋਣ ਪ੍ਰਚਾਰ ਕੀਤਾ ਗਿਆ। ਜਦ ਉਹ ਪਿੰਡ ਡੋਡ ਵਿਖੇ ਪਹੁੰਚਿਆ ਤਾਂ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕ ਕੇ ਸਵਾਲ ਜਵਾਬ ਕੀਤੇ ਗਏ।ਇਸ ਮੌਕੇ ਕਿਸਾਨਾਂ ਨੇ ਉਹਨਾਂ ਨੂੰ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਂਅਦੇ ਯਾਦ ਕਰਵਾਏ ਅਤੇ ਪੂਰੇ ਨਾਂ ਕਰਨ ਤੇ ਉਹਨਾਂ ਨੂੰ ਸਵਾਲ ਕੀਤਾ, ਇਸ ਮੌਕੇ ਕਿਸਾਨਾਂ ਨੇ ਪੰਜਾਬ ਅੰਦਰ ਨਸ਼ਿਆ ਦੇ ਮੁੱਦੇ ਅਤੇ ਹਲਕਾ ਫਰੀਦਕੋਟ ਵਿਚ ਵੱਡੀ ਪੱਧਰ ਤੇ ਨਸੇ ਵਿਕਣ ਦੇ ਮਾਮਲੇ ਤੇ ਸਵਾਲ ਕੀਤੇ ਗਏ। ਇਸ ਮੌਕੇ ਕਿਸਾਨਾਂ ਨੇ ਸਵਾਲਾਂ ਦੇ ਜਵਾਬ ਦੇ ਰਹੇ ਹਲਕਾ ਵਿਧਾਇਕ ਨੂੰ ਸਿੱਧੇ ਤੌਰ ਤੇ ਕਿਹਾ ਕਿ ਜੋ ਲੋਕ ਨਸ਼ਾ ਵੇਚਦੇ ਹਨ ਉਹਨਾਂ ਨੂੰ ਆਮ ਆਦਮੀਂ ਪਾਰਟੀ ਦੇ ਵਰਕਰ ਹੀ ਛੁਡਵਾਉਂਦੇ ਹਨ। ਇਸ ਮੌਕੇ ਹਲਕਾ ਵਿਧਾਇਕ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਕੋਸਿਸ ਕੀਤੀ ਗਈ।

ਇਸ ਮੌਕੇ ਕਿਸਾਨਾਂ ਦੇ ਸਵਾਲਾਂ ਤੋਂ ਤਲਖ ਹੁੰਦਿਆ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਤੁਸੀਂ ਕਿਸਾਨ ਹੋ ਤੁਸੀਂ ਕੋਈ ਦਿੱਲੀ ਲੈਵਲ ਦਾ ਸਵਾਲ ਉਠਾਉਣ।

ਇਸ ਮੌਕੇ ਗੱਲਬਾਤ ਕਰਦਿਆ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਗਏ ਸਨ। ਉਹਨਾਂ ਕਿਹਾ ਕਿ ਸੰਭੂ ਅਤੇ ਖਿਨੌਰੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਅਤੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਸਾਰਥਿਕ ਕਾਰਵਾਈ ਨਾਂ ਕਰਨ, ਪਰਿਵਾਰ ਨੂੰ ਆਰਥਿਕ ਮਦਦ ਨਾ ਦੇਣ ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਨਾਂ ਦਿੱਤੇ ਜਾਣ ਤੇ ਹਲਕਾ ਵਿਧਾਇਕ ਨੂੰ ਸਵਾਲ ਕੀਤੇ ਗਏ।

ਦੇਖਿਆ ਜਾ ਰਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ ਜਿਵੇਂ ਉਮੀਦਵਾਰ ਹਲਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਆਗੂਆਂ ਨੂੰ ਉਮੀਦਵਾਰਾਂ ਨੂੰ ਔਖਾ ਲੱਗ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਵੇਰੇ ਸਵੇਰੇ ਗੁਰਸਿੱਖ ਬਾਬੇ ਦੀ ਪਈ ਪੁਲਸੀਆਂ ਨਾਲ ਟਾਈ, ਮਿਹਨਤੀ ਬਾਬੇ ਨਾਲ ਹੋਇਆ ਧੱਕਾ ਤਾਂ ਦੇਖੋ ਕੀ ਕੀਤਾ

Htv Punjabi

ਡਾਕਟਰ ਨਾਲ ਲੈਂਦਾ ਸੀ ਪੰਗੇ ਬਦਲੇ ‘ਚ ਡਾਕਟਰ ਨੇ ਕਰਤਾ ਆ ਕੰਮ

Htv Punjabi

ਆਹ ਨੁਸਕਾ ਅਜ਼ਮਾਓ ਰਾਤੋਂ-ਰਾਤ ਜਵਾਨੀ ਮੋੜ ਲਿਆਓ

htvteam

Leave a Comment