Htv Punjabi
India

ਕਾਂਗਰਸ ‘ਚ ਬਦਲਾਅ ਦੀ ਮੰਗ ਤੇਜ਼: ਕਾਂਗਰਸ ਦੇ ਕਈ ਦਿੱਗਜਾਂ ਨੇ ਸੋਨੀਆ ਨੂੰ ਲਿਖੀ ਚਿੱਠੀ, ਵਰਕਿੰਗ ਕਮੇਟੀ ਦੀ ਮੀਟਿੰਗ ਕੱਲ੍ਹ

ਕਾਂਗਰਸ ਦੇ ਨੌਜਵਾਨ ਨੇਤਾਵਾਂ ਦੇ ਬਾਗੀ ਸੁਰਾਂ ਦੇ ਵਿੱਚ ਪਾਰਟੀ ‘ਚ ਬਦਲਾਅ ਦੀ ਮੰਗ ਤੇਜ਼ ਹੋ ਗਈ ਹੈ। ਇਕ ਅੰਗਰੇਜ਼ੀ ਅਖਬਾਰ ਅਨੁਸਾਰ ਕਾਂਗਰਸ ਦੇ 23 ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖਕੇ ਉੱਪਰ ਤੋਂ ਹੇਠਾਂ ਤੱਕ ਪਾਰਟੀ ‘ਚ ਬਦਲਾਅ ਦੀ ਮੰਗ ਕੀਤੀ ਹੈ। ਚਿੱਠੀ ਲਿਖਣ ਵਾਲਿਆਂ ‘ਚ 5 ਸਾਬਕਾ ਮੁੱਖ ਮੰਤਰੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਸਾਂਸਦ ਅਤੇ ਕਈ ਸਾਬਕਾ ਕੇਂਦਰੀ ਮੰਤਰੀ ਵੀ ਸ਼ਾਮਿਲ ਹਨ। ਇਸ ਮੁੱਦੇ ‘ਤੇ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ।

ਚਿੱਠੀ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕੇ ਭਾਜਪਾ ਲਾਗਾਤਾਰ ਅੱਗੇ ਵੱਧ ਰਹੀ ਹੈ, ਪਿਛਲੇ ਸਾਲ ਨੌਜਵਾਨਾਂ ਨੇ ਡੱਟ ਕੇ ਨਰੇਂਦਰ ਮੋਦੀ ਨੂੰ ਵੋਟ ਦਿੱਤੀ। ਕਾਂਗਰਸ ਦਾ ਬੇਸ ਘੱਟ ਹੋਣ ਅਤੇ ਨੌਜਵਾਨਾਂ ਦਾ ਆਤਮਵਿਸ਼ਵਾਸ਼ ਟੁੱਟਣ ਨੂੰ ਲੈ ਕੇ ਗੰਭੀਰ ਚਿੰਤਾਂ ਜਤਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਦਿਨ ਪਹਿਲਾਂ ਭੇਜੀ ਗਈ ਚਿੱਠੀ ‘ਚ ਬਦਲਾਅ ਦਾ ਅਜਿਹਾ ਏਜੰਡਾ ਦਿੱਤਾ ਗਿਆ ਹੈ ਕੇ ਜਿਸ ਦੀਆਂ ਗੱਲਾਂ ਮੌਦੂਰਾ ਲੀਡਰਸ਼ਿਪ ਨੂੰ ਚੁੱਭ ਸਕਦੀ ਹੈ।

3 ਮੰਗਾਂ ਦਾ ਜ਼ਿਕਰ
1 ਲੀਡਰ ਫੁੱਲ ਟਾਈਮ ਅਤੇ ਪ੍ਰਭਾਵਸ਼ਾਲੀ ਹੋਵੇ, ਜਿਹੜਾ ਕਿ ਫੀਲਡ ‘ਚ ਅੇਕਟਿਵ ਹੋਏ
2 ਕਾਂਗਰਸ ਵਰਕਿੰਗ ਕਮੇਟੀ ਦੀ ਚੋਣ ਕਰਵਾਈ ਜਾਵੇ
3 ਇੰਸੀਟਿਊਸ਼ਨ ਲੀਡਰਸਿਪ ਮੈਕੇਨੀਜ਼ਮ ਜਲਦੀ ਬਣੇ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਇਕ ਸਾਲ ਦਾ ਕਾਰਜਕਾਲ ਇਸ ਮਹੀਨਾ ਪੂਰਾ ਹੋ ਰਿਹਾ ਹੈ। ਪਿਛਲੇ ਸਾਲ ਰਾਹੁਲ ਗਾਂਧੀ ਵੱਲੋਂ ਅਸਤੀਫਾ ਦੇਣ ਦੇ ਬਾਅਦ ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸਾਂਭੀ ਗਈ ਸੀ।

Related posts

ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਕੀਤਾ ਇਨਕਾਰ

htvteam

ਭਾਰਤ ‘ਚੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਮਗਰੋਂ ਦੁਨੀਆ ਭਰ ‘ਚ ਮੱਚੀ ਹਲਚਲ

htvteam

Big Breaking- ਹੈਕਰਾਂ ਨੇ PM ਮੋਦੀ ਨੂੰ ਪਾਇਆ ਚੱਕਰਾਂ ‘ਚ, ਸੋਸ਼ਲ ਮੀਡੀਆ ‘ਤੇ ਕੀਤੀ ਅਜਿਹੀ ਸ਼ਰਮਨਾਕ ਡਿਮਾਂਡ

htvteam