ਬੀਤੀ ਰਾਤ ਇੱਕ ਸਿੱਖ ਨੌਜਵਾਨ ਗ੍ਰੰਥੀ ਸਿੰਘ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਉਸਦੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੇ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਗ੍ਰੰਥੀ ਸਿੰਘ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਨ੍ਹਾਂ ਦੇ ਘਰ ਅਖੰਡ ਪਾਠ ਰੱਖਿਆ ਹੋਇਆ ਸੀ ਅਤੇ ਕੁੱਝ ਰਿਸ਼ਤੇਦਾਰ ਵੀ ਆਏ ਹੋਏ ਸਨ। ਜਿਨ੍ਹਾਂ ਦੀ ਗੱਡੀ ਰਾਸਤੇ ਤੇ ਸਾਇਡ ਤੇ ਖੜੀ ਸੀ ਕਿ ਉਨ੍ਹਾਂ ਦੇ ਗੁਆਂਢੀ ਗੱਡੀ ਪਾਸੇ ਕਰਨ ਨੂੰ ਕਹਿਣ ਲੱਗੇ ਅਤੇ ਜਦ ਉਨ੍ਹਾਂ ਕਿਹਾ ਕਿ ਗੱਡੀ ਸਾਇਡ ਤੇ ਹੀ ਖੜੀ ਹੈ। ਇਸ ਗੱਲ ਨੂੰ ਲੈਕੇ ਉਨ੍ਹਾਂ ਵਿਚਕਾਰ ਮਾੜਾ ਮੋਟਾ ਝਗੜਾ ਹੋ ਗਿਆ ਅਤੇ ਰਾਤ ਦੇ ਸਮੇਂ ਗੁਆਂਢੀ ਸ਼ਰਾਬ ਪੀਕੇ ਉਸਦੇ ਗਲ ਪੈ ਗਏ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਉਸਦੇ ਕੇਸ ਪੁੱਟੇ ਗਏ ਅਤੇ ਦਸਤਾਰ ਪਾੜੀ ਗਈ ਉਧਰ ਮੌਕੇ ਤੇ ਪਹੁੰਚੇ ਸਿੱਖ ਜੱਥੇਬੰਦੀ ਦੇ ਆਗੂ ਬਾਬਾ ਸਤਨਾਮ ਸਿੰਘ ਬੱਲੀਆਂ ਨੇ ਦੱਸਿਆ ਕਿ ਗ੍ਰੰਥੀ ਗੁਰਪ੍ਰੀਤ ਸਿੰਘ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਤੇ ਉਹ ਪੁਲਿਸ ਪ੍ਰਸਾਸਨ ਤੋਂ ਮੰਗ ਕਰਦੇ ਹਨ। ਕਿ ਗ੍ਰੰਥੀ ਗੁਰਪ੍ਰੀਤ ਸਿੰਘ ਨਾਲ ਨਾਲ ਕੁੱਟਮਾਰ ਕਰਨ ਅਤੇ ਉਸਦੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।