ਮਾਮਲਾ ਹੈ ਲੁਧਿਆਣਾ ਦੇ ਗਿੱਲ ਰੋਡ ਦਾ, ਜਿੱਥੇ ਮੌਤ ਬਣ ਕੇ ਆਏ ਇਸ ਟਰੱਕ ਨੇ ਉਹ ਭਿਆਨਕ ਦ੍ਰਿਸ਼ ਪੇਸ਼ ਕਰ ਦਿੱਤਾ ਕਿ ਦੇਖਣ ਵਾਲੇ ਬੁਰੀ ਤਰਾਂ ਸਹਿਮ ਉੱਠੇ | ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਟਰੱਕ ਵਾਲੇ ਦੀ ਗਲਤੀ ਨਜ਼ਰ ਆਉਂਦੀ ਹੈ। ਚਾਲਕ ਨੂੰ ਮੌਕੇ ਤੇ ਹੀ ਫੜ ਕੇ ਲੋਕਾਂ ਵੱਲੋਂ ਪੁਲਸ ਹਵਾਲੇ ਕਰ ਦਿੱਤਾ ਗਿਆ ਸੀ।
