ਮਾਮਲਾ ਹੈ ਜ਼ਿਲਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸੁਧਾਰ ਦਾ, ਜਿੱਥੇ ਇੱਕ ਕਾਅਪ੍ਰੇਟਿਵ ਬੈਂਕ ਵਿਚ ਗੁਰਦੇਵ ਸਿੰਘ ਨਾਂ ਦਾ ਇਹ ਵਿਅਕਤੀ ਸੁਰੱਖਿਆ ਕਰਮਚਾਰੀ ਦੇ ਤੌਰ ਤੇ ਡਿਊਟੀ ਨਿਭਾਇੰਦਾ ਹੈ | ਲੰਘੇ ਦਿਨ ਸਵਾ ਤਿੰਨ ਵਾਜੇ ਦੇ ਕਰੀਬ ਚਾਰ ਵਿਅਕਤੀ ਇੱਕ ਕਾਰ ‘ਚ ਆਉਂਦੇ ਨੇ, ਜਿਹਨਾਂ ‘ਚੋਂ ਦੋ ਜਣੇ ਬੈਂਕ ਦੇ ਅੰਦਰ ਆ ਇਸ ਗਾਰਡ ਕੋਲੋਂ ਪੈਸੇ ਕਢਾਉਣ ਦੀ ਦੀ ਸਲਿੱਪ ਮੰਗਦੇ ਨੇ | ਉਸਤੋਂ ਬਾਅਦ ਇੱਕ ਵਿਅਕਤੀ ਗੱਡੀ ‘ਚ ਰੱਖੇ ਮੋਬਾਈਲ ਫੋਨ ਦਾ ਭਾਣਾ ਲਗਾ ਬੈਂਕ ਦਾ ਅੰਦਰੋਂ ਬੰਦ ਗੇਟ ਖੁਲਵਾਉਣ ਲਈ ਗਾਰਡ ਨੂੰ ਆਖਦਾ ਹੈ, ਫਿਰ ਜਿਵੇਂ ਹੀ ਗਾਰਡ ਗੇਟ ਖੋਲ੍ਹਦਾ ਹੈ | ਫਿਰ ਉਸ ਤੋਂ ਬਾਅਦ ਜੋ ਕੁੱਝ ਵਾਪਰਦਾ ਹੈ ਹੈਰਾਨ ਕਰਨ ਵਾਲਾ ਤੇ ਭਿਆਨਕ ਹੁੰਦਾ ਹੈ |
