Htv Punjabi
Punjab Video

ਪੰਪ ਤੋਂ ਆਉਣ ਲੱਗੀਆਂ ਅਜਿਹੀਆਂ ਅਵਾਜ਼ਾ ?

ਖੀਰਾਂਵਾਲੀ ਪੈਟਰੋਲ ਪੰਪ ਤੇ ਚੱਲੀ ਗੋਲੀ
ਗੋਲੀ ਦੌਰਾਨ ਇੱਕ ਕਰਿੰਦਾ ਹੋਇਆ ਜਖਮੀ
ਲੁਟੇਰੇ ਨਗਦੀ ਲੁੱਟ ਕੇ ਹੋਏ ਫਰਾਰ, ਕੈਮਰੇ ਚ ਹੋਈ ਕੈਦ
ਕਪੂਰਥਲਾ ਦੇ ਖੀਰਾਵਾਲੀ ਪੈਟਰੋਲ ਪੰਪ ਤੇ ਗੋਲੀ ਚੱਲਣ ਨਾਲ ਇੱਕ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ ਲੁਟੇਰੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਖੀਰਾਂਵਾਲੀ ਵਿਖੇ ਦੋ ਮੋਟਰਸਾਈਕਲ ਤੇ ਸਵਾਰ ਛੇ ਲੁਟੇਰੇ ਆਏ ਉਹਨਾਂ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਇੱਕ ਕਰਿੰਦੇ ਕੋਲੋਂ 4000 ਰੁਪਏ ਦੀ ਨਗਦੀ ਖੋਹ ਲਈ, ਜਦੋਂ ਉਹ ਦੂਸਰੇ ਕਰਿੰਦੇ ਕੁਲਵੰਤ ਸਿੰਘ ਪੁੱਤਰ ਧੂਰੀਆ ਰਾਮ ਕੋਲੋਂ ਪੈਸੇ ਖੋਹਣ ਲੱਗੇ ਤਾਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ, ਗੋਲੀ ਉਸਦੇ ਪੱਟ ਵਿੱਚੋਂ ਆਰ-ਪਾਰ ਹੋ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਜਖਮੀ ਨੂੰ ਉਸ ਦੇ ਸਾਥੀਆਂ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ ਜਿੱਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁਢਲੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਦ ਵਿੱਚ ਲੁਧਿਆਣਾ ਵਿਖੇ ਹਸਪਤਾਲ ਦੌਰਾਨ ਉਸ ਦੀ ਮੌਤ ਹੋ ਗਈ ਹੈ । ਪੁਲਿਸ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CM ਦੇ ਗੜ੍ਹ ਚ AAP ਦਾ ਹੂੰਝਾ ਫੇਰ ਝਾੜੂ

htvteam

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

ਦੇਖੋ ! ਕੀ ਪਤਾ ਮੁੱਖ ਮੰਤਰੀ ਦੇ ਇਸ ਫਾਰਮੂਲੇ ਨਾਲ ਸੂਬੇ ਦੀ ਅਰਥਵਿਵਸਥਾ ਪਟੜੀ ਤੇ ਪਰਤ ਹੀ ਆਵੇ !

Htv Punjabi

Leave a Comment