ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 28ਵਾਂ ਦਿਨ ਹੈ, ਸਰਕਾਰ ਨੇ ਗੱਲਬਾਤ ਦੇ ਸੱਦੇ ਦੀ ਜਿਹੜੀ ਚਿੱਠੀ ਐਤਵਾਰ ਨੂੰ ਭੇਜੀ ਸੀ, ਉਸ ‘ਤੇ ਕਿਸਾਨਾਂ ਵੱਲੋਂ ਲਗਾਤਾਰ ਮੰਥਨ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਕੁੰਡਲੀ ਬਾਰਡਰ ‘ਤੇ ਪੰਜਾਬ ਦੇ ਕਿਸਾਨ ਨੇਤਾਵਾਂ ਨੇ ਮੀਟਿੰਗ ਕੀਤੀ , ਇਸ ਦੇ ਬਾਅਦ ਕਿਹਾ ਗਿਆ ਹੈ ਕਿ ਸੰਯੁਕਤ ਮੋਰਚੇ ਦੇ ਮੈਂਬਰ ਬੁੱਧਵਾਰ ਨੂੰ ਤਹਿ ਕਰਨਗੇ ਕਿ ਸਰਕਾਰ ਨਾਲ ਗੱਲ ਕਰਨੀ ਹੈ ਜਾਂ ਨਹੀਂ।
ਅੱਜ ਕਿਸਾਨ ਦਿਵਸ ਹੈ ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਰਾਜਨਾਥ ਨੇ ਕਿਹਾ ਕਿ ਕਿਸਾਨ ਦੇਸ਼ ਨੂੰ ਖਾਦ ਸੁਰੱੰਿਖਆ ਦਿੰਦੇ ਹਨ। ਕੁਝ ਕਿਸਾਨ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਹਨ, ਸਰਕਾਰ ਉਹਨਾਂ ਨਾਲ ਪੂਰੀ ਸੰਵੇਦਨਸ਼ੀਲਤਾ ਨਾਲ ਗੱਲ ਕਰ ਰਹੀ ਹੈ, ਉਮੀਦ ਹੈ ਕਿ ਜਲਦ ਅੰਦੋਲਨ ਖਤਮ ਹੋ ਜਾਵੇਗਾ।
ਦੂਸਰੇ ਪਾਸੇ ਕਿਸਾਨਾਂ ਦੇ ਸਮਰਥਨ ‘ਚ ਕਾਂਗਰਸ ਅੱਜ ਉੱਤਰ-ਪ੍ਰਦੇਸ਼ ‘ਚ ਭਾਜਪਾ ਦੇ ਦਫਤਰਾਂ ਅਤੇ ਘਰਾਂ ਦਾ ਘੇਰਾਓ ਕਰੇਗੀ। ਕਾਂਗਰਸ ਵਰਕਰ ਤਾਲੀ ਅਤੇ ਥਾਲੀ ਵਜਾ ਕੇ ਪ੍ਰਦਰਸ਼ਨ ਕਰੇਗੀ।
ਕਾਂਗਰਸ ਦੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੇ ਲਈ ਰਾਸ਼ਰਪਤੀ ਨੂੰ ਦਖਲ ਦੀ ਮੰਗ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ 2 ਕਰੋੜ ਕਿਸਾਨਾਂ ਦੇ ਸਾਈਨ ਵਾਲਾ ਮੰਗ ਪੱਤਰ ਰਾਹੁਲ ਗਾਂਧੀ ਦੀ ਦੇਖਰੇਖ ‘ਚ 24 ਦਸੰਬਰ ਨੂੰ ਰਾਸ਼ਟਰਪਤੀ ਨੂੰ ਸੂੌਪਿਆ ਜਾਵੇਗਾ।
ਕਿਸਾਨ ਨੇਤਾ ਕੁਲਵੰਤ ਸੰਧੂ ਨੇ ਕਿਹਾ ਕਿ ਅਸੀਂ ਬਿਟ੍ਰੇਨ ਦੇ ਸਾਂਸਦਾ ਨੂੰ ਲਿਖ ਰਹੇ ਹਾਂ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਮੰਨ ਰਹੀ, ਉਸ ਸਮੇਂ ਤੱਕ ਪੀਐੱਮ ਬੋਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ। ਦੂਸਰੇ ਪਾਸੇ ਕਿਸਾਨਾਂ ਦੀ ਭੁੱਖ ਹੜਤਾਲ ਵੀ ਜਾਰੀ ਹੈ।