Htv Punjabi
Punjab siyasat

ਸਰਕਾਰ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੀ ਐ, ਤੇ ਕਾਂਗਰਸੀ ਆਗੂ ਤਸਕਰਾਂ ਨਾਲ ਰਲੇ ਹੋਏ ਨੇ : ਸੁਖਬੀਰ

ਮੋਗਾ ; ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੋਗਾ ਵਿਖੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਇੱਕ ਵਾਰ ਫ਼ੇਰ ਕੈਪਟਨ ਸਰਕਾਰ ਤੇ ਨਿਸ਼ਾਨਾ ਲਗਾਇਆ ਤੇ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ l ਬਾਦਲ ਨੇ ਕਿਹਾ ਕਿ ਕੈਪਟਨ ਦੇ ਵਿਧਾਇਕ ਮੁੱਖਮੰਤਰੀ ਨੂੰ ਡਰਾ ਰਹੇ ਨੇ l ਵਿਧਾਇਕ ਐਸਐਸਪੀ ਦਾ ਰੋਲ ਅਦਾ ਕਰਕੇ ਅਕਾਲੀਆਂ ਦੇ ਨਾਲ ਧੱਕੇਸ਼ਾਹੀਆਂ ਕਰ ਰਹੇ ਨੇ l ਸੁਖਬੀਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹੋਏ ਪਏ ਹਨ l ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਜੋ ਵੀ ਵਿਕਾਸ ਕਾਰਜ ਹੋਏ ਨੇ ਉਹ ਸਾਰੇ ਅਕਾਲੀ ਸਰਕਾਰ ਦੇ ਸਮੇਂ ਹੋਏ ਹਨ l ਉਨ੍ਹਾਂ ਨੇ ਅਕਾਲੀ ਸਰਕਾਰ ਦੇ ਸਮੇਂ ਹੋਏ ਕੰਮਾਂ ਨੂੰ ਗਿਣਾਇਆ ਵੀ l ਇਸ ਤੋਂ ਬਾਅਦ ਬਾਦਲ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਆਪ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਗਈ ਹੈ l
ਉਨ੍ਹਾਂ ਨੇ ਕੈਪਟਨ ਨੂੰ ਪ੍ਰਦੇਸ਼ ਦਾ ਸਭ ਤੋਂ ਖਰਾਬ ਮੁੱਖ ਮੰਤਰੀ ਕਿਹਾ l ਉਨ੍ਹਾਂ ਨੇ ਕਾਂਗਰਸ ਸਰਕਾਰ ਤੇ ਇਲਜ਼ਾਮ ਲਾਇਆ ਕਿ ਇਹ ਸਰਕਾਰ ਨਸ਼ਾ ਤਸਕਰਾਂ ਤੋਂ ਮਹੀਨਾ ਲੈਂਦੀ ਹੈ l ਕਾਂਗਰਸ ਦੇ ਜ਼ਿਆਦਾਤਰ ਨੇਤਾ ਨਸ਼ਾ ਮਾਫ਼ੀਆ ਨਾਲ ਮਿਲੇ ਹੋਏ ਹਨ l ਗੈਂਗਸਟਰ ਜੇਲ੍ਹਾਂ ਤੋਂ ਸ਼ਰੇਆਮ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਰਹੇ ਹਨ l ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਐਸਐਸਪੀ ਦੀ ਕੋਈ ਔਕਾਤ ਨਹੀਂ ਹੈ,ਕਾਂਗਰਸ ਵਿਧਾਇਕ ਹੀ ਐਸਐਸਪੀ ਬਣੇ ਹੋਏ ਹਨ l ਸੁਖਬੀਰ ਨੇ ਪੰਜਾਬ ਦੀ ਖਰਾਬ ਵਿੱਤੀ ਹਾਲਤ ਲਈ ਵੀ ਕਾਂਗਰਸ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਇਆ l ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਖਜਾਨਾ ਖਾਲੀ ਹੋਣ ਦਾ ਰੋਣਾ ਰੋ ਰਹੀ ਹੈ l ਸਰਕਾਰ ਇੰਨੇ ਟੈਕਸ ਲਾ ਰਹੀ ਹੈ,ਫ਼ਿਰ ਖਜਾਨਾ ਖਾਲੀ ਕਿਵੇਂ ਹੋ ਸਕਦਾ ਹੈ l
ਉਨ੍ਹਾਂ ਨੇ ਕਿਹਾ ਕਿ ਖਜਾਨਾ ਮੰਤਰੀ ਹੈ ਤਾਂ ਮੇਰਾ ਭਾਈ ਹੀ,ਪਰ ਊਸਨੂੰ ਕੋਈ ਪੁੱਛੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਤਾਂ ਖਜਾਨਾਂ ਕਦੀ ਖਾਲੀ ਨਹੀਂ ਰਹਿੰਦਾ ਸੀ l ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਦੋ ਖਜਾਨਾ ਕਦੀ ਵੀ ਖਾਲੀ ਨਹੀਂ ਰਹੂਗਾ l

Related posts

ਕਿਸਾਨਾਂ ਨੇ ਟਰੈਕਟਰਾਂ ਦੀਆਂ ਟੈਂਕੀਆਂ ਕੀਤੀਆਂ ਫੁੱਲ ਝੰਡੇ ਗੱਡ ਖਿੱਚੀ ਦਿੱਤੀ ਦਿੱਲੀ ਨੂੰ ਘੇਰਨ ਦੀ ਤਿਆਰੀ

htvteam

ਆਹ ਦੇਖੋ ਪੁਲਿਸੀਆਂ ਨੇ ਕੀ ਚੰਨ੍ਹ ਚਾੜ੍ਹਿਆ

htvteam

ਨਸ਼ਾ ਤਸਕਰ ਦੇ ਖਿਲਾਫ ਅਵਾਜ਼ ਚੁੱਕੀ ਤਾਂ ਪੰਚ ‘ਤੇ ਤਲਵਾਰਾਂ ਨਾਲ ਕੀਤਾ ਹਮਲਾ, ਇੰਨਾ ਕੁੱਟਿਆ ਕਿ ਅੱਖਾਂ ਦੀ ਰੌਸ਼ਨੀ ਚਲੀ ਗਈ

Htv Punjabi

Leave a Comment